ਬੋਲੀਆਂBoliyan

وے مار نیݨ نیݨاں دیاں سانگاں وے رانجھݨا

ਵੇ ਮਾਰ ਨੈਣ ਨੈਣਾਂ ਦੀਆਂ ਸਾਂਗਾਂ ਵੇ ਰਾਂਝਣਾ

Shahmukhi

وے مار نیݨ نیݨاں دیاں سانگاں وے رانجھݨا۔

ادّھڑی رات کولڑے ویلے،

کارن تیرے جنگل بیلے،

ستّڑے شیر النگھاں، وے رانجھݨا وے۔

برہوں بجلی کڑک ڈراوے،

رات اندھیری نظر نا آوے،

نکل گئیاں میریاں چانگھاں، وے رانجھݨا وے۔

آݨ کریں توں شاد دلاں نوں،

رات دنے نتّ رہݨ اساں نوں،

ہردم تیریاں تانگھاں، وے رانجھݨا وے۔

کر کملی نوں چھڈّ نا جاویں،

سنجھ پئی توں مڑ گھر آویں،

شہر میں مل گئیاں بانگاں، وے رانجھݨا وے۔

میراں شاہ جی پار سݨیندا،

باجھ پتّن دریا دسّیندا،

اتھے پیݨ برہوں دیاں کانگاں، وے رانجھݨا وے۔

Gurmukhi

ਵੇ ਮਾਰ ਨੈਣ ਨੈਣਾਂ ਦੀਆਂ ਸਾਂਗਾਂ ਵੇ ਰਾਂਝਣਾ।

ਅੱਧੜੀ ਰਾਤ ਕੁਵਲੜੇ ਵੇਲੇ,

ਕਾਰਨ ਤੇਰੇ ਜੰਗਲ ਬੇਲੇ,

ਸੁੱਤੜੇ ਸ਼ੇਰ ਉਲੰਘਾਂ, ਵੇ ਰਾਂਝਣਾ ਵੇ।

ਬਿਰਹੋਂ ਬਿਜਲੀ ਕੜਕ ਡਰਾਵੇ,

ਰਾਤ ਅੰਧੇਰੀ ਨਜ਼ਰ ਨਾ ਆਵੇ,

ਨਿਕਲ ਗਈਆਂ ਮੇਰੀਆਂ ਚਾਂਘਾਂ, ਵੇ ਰਾਂਝਣਾ ਵੇ।

ਆਣ ਕਰੀਂ ਤੂੰ ਸ਼ਾਦ ਦਿਲਾਂ ਨੂੰ,

ਰਾਤ ਦਿਨੇ ਨਿੱਤ ਰਹਿਣ ਅਸਾਂ ਨੂੰ,

ਹਰਦਮ ਤੇਰੀਆਂ ਤਾਂਘਾਂ, ਵੇ ਰਾਂਝਣਾ ਵੇ।

ਕਰ ਕਮਲੀ ਨੂੰ ਛੱਡ ਨਾ ਜਾਵੀਂ,

ਸੰਝ ਪਈ ਤੂੰ ਮੁੜ ਘਰ ਆਵੀਂ,

ਸ਼ਹਿਰ ਮੇਂ ਮਿਲ ਗਈਆਂ ਬਾਂਗਾਂ, ਵੇ ਰਾਂਝਣਾ ਵੇ।

ਮੀਰਾਂ ਸ਼ਾਹ ਜੀ ਪਾਰ ਸੁਣੀਂਦਾ,

ਬਾਝ ਪੱਤਨ ਦਰਿਆ ਦੱਸੇਂਦਾ,

ਉਥੇ ਪੈਣ ਬਿਰਹੋਂ ਦੀਆਂ ਕਾਂਗਾਂ, ਵੇ ਰਾਂਝਣਾ ਵੇ।

Roman

ve mar nain nainan diaan sangan ve ranjhana.

addharri rat kuvalarre vele,

karan tere jangal bele,

suttarre sher ulanghan, ve ranjhana ve.

birahon bijali karrak darave,

rat andheri nazar na aave,

nikal geeaan meriaan changhan, ve ranjhana ve.

aan karin tun shad dilan nun,

rat dine nitt rahin asan nun,

haradam teriaan tanghan, ve ranjhana ve.

kar kamali nun chhadd na javin,

sanjh pee tun murr ghar aavin,

shahir men mil geeaan bangan, ve ranjhana ve.

miran shah ji par suninda,

bajh pattan dariaa dassenda,

uthe pain birahon diaan kangan, ve ranjhana ve.