ہو پیا مینوں تیرے ملݨ دا چاا
ਹੋ ਪੀਆ ਮੈਨੂੰ ਤੇਰੇ ਮਿਲਣ ਦਾ ਚਾਅ
ہو پیا مینوں تیرے ملݨ دا چاا۔
کی کراں مینڈی جند نا رہندی،
کدی تاں درس دکھا۔
ساس نݨد بیپت کر کھیری،
دیکھݨ کارن جند ترسے میری،
رووت ریݨ بہا۔
ہو رہے نین نیناں دے بردے،
پل چھن نتّ درشن نوں مردے،
نینو سے نین ملا۔
پیتم کو جائے سناوے،
تڑپ تڑپ ساری رین بہاوے،
لائیاں دی اوڑ نبھا۔
میراں شاہ میں ہردم چیری،
خاص گلام کدیمی تیری،
زامن بھیکھ پیا، ہو پیا مینوں تیرے ملݨ دا چاا۔
ਹੋ ਪੀਆ ਮੈਨੂੰ ਤੇਰੇ ਮਿਲਣ ਦਾ ਚਾਅ।
ਕੀ ਕਰਾਂ ਮੈਂਡੀ ਜਿੰਦ ਨਾ ਰਹਿੰਦੀ,
ਕਦੀ ਤਾਂ ਦਰਸ ਦਿਖਾ।
ਸਾਸ ਨਣਦ ਬੀਪਤ ਕਰ ਖੇਰੀ,
ਦੇਖਣ ਕਾਰਨ ਜਿੰਦ ਤਰਸੇ ਮੇਰੀ,
ਰੋਵਤ ਰੈਣ ਬਿਹਾ।
ਹੋ ਰਹੇ ਨੈਨ ਨੈਨਾਂ ਦੇ ਬਰਦੇ,
ਪਲ ਛਿਨ ਨਿੱਤ ਦਰਸ਼ਨ ਨੂੰ ਮਰਦੇ,
ਨੈਨੋ ਸੇ ਨੈਨ ਮਿਲਾ।
ਪੀਤਮ ਕਉ ਜਾਏ ਸੁਨਾਵੇ,
ਤੜਪ ਤੜਪ ਸਾਰੀ ਰੈਨ ਬਿਹਾਵੇ,
ਲਾਈਆਂ ਦੀ ਓੜ ਨਿਭਾ।
ਮੀਰਾਂ ਸ਼ਾਹ ਮੈਂ ਹਰਦਮ ਚੇਰੀ,
ਖ਼ਾਸ ਗੁਲਾਮ ਕਦੀਮੀ ਤੇਰੀ,
ਜ਼ਾਮਨ ਭੀਖ ਪੀਆ, ਹੋ ਪੀਆ ਮੈਨੂੰ ਤੇਰੇ ਮਿਲਣ ਦਾ ਚਾਅ।
ho piaa mainun tere milan da chaa.
ki karan maindi jind na rahindi,
kadi tan daras dikha.
sas nanad bipat kar kheri,
dekhan karan jind tarase meri,
rovat rain biha.
ho rahe nain nainan de barade,
pal chhin nitt darashan nun marade,
naino se nain mila.
pitam ku jae sunave,
tarrap tarrap sari rain bihave,
laeeaan di orr nibha.
miran shah main haradam cheri,
khas gulam kadimi teri,
zaman bhikh piaa, ho piaa mainun tere milan da chaa.