بن موہن جیارا بھٹک رہیو ری
ਬਿਨ ਮੋਹਨ ਜੀਅਰਾ ਭਟਕ ਰਹਿਓ ਰੀ
بن موہن جیارا بھٹک رہیو ری۔
منموہن من بس کر لینا،
من بس کر موہ درشن دینا،
چتوا مہ چوروا کٹک رہیو ری۔
شام سوندر جب بین بجائی،
وا کی دھنک موری سدّھ بسرائی،
کانو مہ موندراں لٹک رہیو ری۔
شام بنا مورا جیارا جلت ہے،
رین دن موہ کل نا پرت ہے،
چھتیا میں سانس اٹک رہیو ری۔
جاؤ ری سکھی کوو ہر سنگ رہیو،
اتنی بنتی تم ہمری کہیو،
پیا بن جیورا سسک رہیو ری۔
نینݨ مو مورے جگت ہنیرا،
پیا کے ملن کا چاؤ گھنیرا،
پل پل پلک پھرک رہیو ری۔
میراں شاہ جی پریتم آوے،
رام کرے کہ درس دکھاوے،
مکّھ پر نور چمک رہیو ری۔
ਬਿਨ ਮੋਹਨ ਜੀਅਰਾ ਭਟਕ ਰਹਿਓ ਰੀ।
ਮਨਮੋਹਨ ਮਨ ਬਸ ਕਰ ਲੀਨਾ,
ਮਨ ਬਸ ਕਰ ਮੋਹਿ ਦਰਸ਼ਨ ਦੀਨਾ,
ਚਿਤਵਾ ਮਹਿ ਚੋਰਵਾ ਕਟਕ ਰਹਿਓ ਰੀ।
ਸ਼ਾਮ ਸੁੰਦਰ ਜਬ ਬੀਨ ਬਜਾਈ,
ਵਾ ਕੀ ਧਨਕ ਮੋਰੀ ਸੁੱਧ ਬਿਸਰਾਈ,
ਕਾਨੋ ਮਹਿ ਮੁੰਦਰਾਂ ਲਟਕ ਰਹਿਓ ਰੀ।
ਸ਼ਾਮ ਬਿਨਾ ਮੋਰਾ ਜੀਅਰਾ ਜਲਤ ਹੈ,
ਰੈਨ ਦਿਨ ਮੋਹਿ ਕਲ ਨਾ ਪਰਤ ਹੈ,
ਛਤੀਆ ਮੇਂ ਸਾਂਸ ਅਟਕ ਰਹਿਓ ਰੀ।
ਜਾਓ ਰੀ ਸਖੀ ਕੋਉ ਹਰ ਸੰਗ ਰਹੀਓ,
ਇਤਨੀ ਬਿਨਤੀ ਤੁਮ ਹਮਰੀ ਕਹੀਓ,
ਪੀਆ ਬਿਨ ਜਿਉਰਾ ਸਿਸਕ ਰਹਿਓ ਰੀ।
ਨੈਨਣ ਮੋ ਮੋਰੇ ਜਗਤ ਹਨੇਰਾ,
ਪੀਆ ਕੇ ਮਿਲਨ ਕਾ ਚਾਓ ਘਨੇਰਾ,
ਪਲ ਪਲ ਪਲਕ ਫਰਕ ਰਹਿਓ ਰੀ।
ਮੀਰਾਂ ਸ਼ਾਹ ਜੀ ਪ੍ਰੀਤਮ ਆਵੇ,
ਰਾਮ ਕਰੇ ਕਹੁ ਦਰਸ ਦਿਖਾਵੇ,
ਮੁੱਖ ਪਰ ਨੂਰ ਚਮਕ ਰਹਿਓ ਰੀ।
bin mohan jiara bhatak rahio ri.
manamohan man bas kar lina,
man bas kar mohi darashan dina,
chitava mahi chorava katak rahio ri.
sham sundar jab bin bajaee,
va ki dhanak mori suddh bisaraee,
kano mahi mundaran latak rahio ri.
sham bina mora jiara jalat hai,
rain din mohi kal na parat hai,
chhatiaa men sans atak rahio ri.
jao ri sakhi kou har sang rahio,
itani binati tum hamari kahio,
piaa bin jiura sisak rahio ri.
nainan mo more jagat hanera,
piaa ke milan ka chao ghanera,
pal pal palak pharak rahio ri.
miran shah ji pritam aave,
ram kare kahu daras dikhave,
mukkh par nur chamak rahio ri.