لکھیں نال پیار دے کاتبا وے
ਲਿਖੀਂ ਨਾਲ ਪਿਆਰ ਦੇ ਕਾਤਬਾ ਵੇ
لکھیں نال پیار دے کاتبا وے،
چٹّھڑی جھبّ اساڈے یار دی جی۔
لکھیں بااد ختاب الکاب میاں،
سانوں سکّ ہے اک دیدار دی جی۔
پھیر بااد دعا سلام کہݨا،
لئیں سار ویار بمار دی جی۔
کھلھے وال بہال میں نال غم دے،
اچی بیٹھ کے کاگ اڈار دی جی۔
ساڈی خیر بد-خیر نا مول لکھیں،
اوہدی خیر دے شگن وچار دی جی۔
نہوں لاکے پھیر نا سار لئی آ،
کوئی گلّ کریں اتبار دی جی۔
بھاویں جاݨ نا جاݨ دلدار میرے،
تیرے قدماں توں سیس نوں وار دی جی۔
مہݨا جگ جہان دا جھلّنی ہاں،
نال پیڑ وچھوڑے مار دی جی۔
میں تاں ہجر فراق نے مار سٹّی،
چلے جان میری تیتھوں وار سٹّی۔
تیرا مکّھ نوری سانوں خانا کاابا،
جے توں آویں تاں یار تواف کر لے۔
میرے جہے گریب مہتاز دی جی،
کوئی ہووے تقصیر مواف کر لے۔
کدے آویں وے دلبرا واسطہ ای،
تینوں قسم ہے رب گفار دی جی۔
میراں شاہ کدیم دی گولڑی ہاں
پاک پٹن والی سرکار دی جی۔
ਲਿਖੀਂ ਨਾਲ ਪਿਆਰ ਦੇ ਕਾਤਬਾ ਵੇ,
ਚਿੱਠੜੀ ਝੱਬ ਅਸਾਡੇ ਯਾਰ ਦੀ ਜੀ।
ਲਿਖੀਂ ਬਾਅਦ ਖ਼ਤਾਬ ਅਲਕਾਬ ਮੀਆਂ,
ਸਾਨੂੰ ਸਿੱਕ ਹੈ ਇਕ ਦੀਦਾਰ ਦੀ ਜੀ।
ਫੇਰ ਬਾਅਦ ਦੁਆ ਸਲਾਮ ਕਹਿਣਾ,
ਲਈਂ ਸਾਰ ਵਿਆਰ ਬਿਮਾਰ ਦੀ ਜੀ।
ਖੁਲ੍ਹੇ ਵਾਲ ਬਿਹਾਲ ਮੈਂ ਨਾਲ ਗ਼ਮ ਦੇ,
ਉਚੀ ਬੈਠ ਕੇ ਕਾਗ ਉਡਾਰ ਦੀ ਜੀ।
ਸਾਡੀ ਖ਼ੈਰ ਬਦ-ਖ਼ੈਰ ਨਾ ਮੂਲ ਲਿਖੀਂ,
ਉਹਦੀ ਖ਼ੈਰ ਦੇ ਸ਼ਗਨ ਵਿਚਾਰ ਦੀ ਜੀ।
ਨਿਹੁੰ ਲਾਕੇ ਫੇਰ ਨਾ ਸਾਰ ਲਈ ਆ,
ਕੋਈ ਗੱਲ ਕਰੀਂ ਇਤਬਾਰ ਦੀ ਜੀ।
ਭਾਵੇਂ ਜਾਣ ਨਾ ਜਾਣ ਦਿਲਦਾਰ ਮੇਰੇ,
ਤੇਰੇ ਕਦਮਾਂ ਤੋਂ ਸੀਸ ਨੂੰ ਵਾਰ ਦੀ ਜੀ।
ਮਿਹਣਾ ਜਗ ਜਹਾਨ ਦਾ ਝੱਲਨੀ ਹਾਂ,
ਨਾਲ ਪੀੜ ਵਿਛੋੜੇ ਮਾਰ ਦੀ ਜੀ।
ਮੈਂ ਤਾਂ ਹਿਜਰ ਫ਼ਿਰਾਕ ਨੇ ਮਾਰ ਸੁੱਟੀ,
ਚਲੇ ਜਾਨ ਮੇਰੀ ਤੈਥੋਂ ਵਾਰ ਸੁੱਟੀ।
ਤੇਰਾ ਮੁੱਖ ਨੂਰੀ ਸਾਨੂੰ ਖ਼ਾਨਾ ਕਾਅਬਾ,
ਜੇ ਤੂੰ ਆਵੇਂ ਤਾਂ ਯਾਰ ਤੁਆਫ਼ ਕਰ ਲੈ।
ਮੇਰੇ ਜਹੇ ਗਰੀਬ ਮੁਹਤਾਜ਼ ਦੀ ਜੀ,
ਕੋਈ ਹੋਵੇ ਤਕਸੀਰ ਮੁਆਫ਼ ਕਰ ਲੈ।
ਕਦੇ ਆਵੀਂ ਵੇ ਦਿਲਬਰਾ ਵਾਸਤਾ ਈ,
ਤੈਨੂੰ ਕਸਮ ਹੈ ਰੱਬ ਗਫ਼ਾਰ ਦੀ ਜੀ।
ਮੀਰਾਂ ਸ਼ਾਹ ਕਦੀਮ ਦੀ ਗੋਲੜੀ ਹਾਂ
ਪਾਕ ਪਟਨ ਵਾਲੀ ਸਰਕਾਰ ਦੀ ਜੀ।
likhin nal piaar de kataba ve,
chittharri jhabb asade yar di ji.
likhin baad khatab alakab miaan,
sanun sikk hai ik didar di ji.
pher baad duaa salam kahina,
leen sar viaar bimar di ji.
khulhe val bihal main nal gham de,
uchi baith ke kag udar di ji.
sadi khair bad-khair na mul likhin,
uhadi khair de shagan vichar di ji.
nihun lake pher na sar lee aa,
koee gall karin itabar di ji.
bhaven jan na jan diladar mere,
tere kadaman ton sis nun var di ji.
mihana jag jahan da jhallani han,
nal pirr vichhorre mar di ji.
main tan hijar firak ne mar sutti,
chale jan meri taithon var sutti.
tera mukkh nuri sanun khana kaaba,
je tun aaven tan yar tuaaf kar lai.
mere jahe garib muhataz di ji,
koee hove takasir muaaf kar lai.
kade aavin ve dilabara vasata ee,
tainun kasam hai rabb gafar di ji.
miran shah kadim di golarri han
pak patan vali sarakar di ji.