ਬੋਲੀਆਂBoliyan

آویں وے سجّݨ کدے آ گلے لاویں

ਆਵੀਂ ਵੇ ਸੱਜਣ ਕਦੇ ਆ ਗਲੇ ਲਾਵੀਂ

Shahmukhi

آویں وے سجّݨ کدے آ گلے لاویں،

تیرے باجھوں میرا کوئی نا سہارا۔

میریاں ترسݨ اکّھیاں مکّھ وے دیکھݨ نوں،

نام اللہ دے سانوں دیویں وے نظارہ۔

نتّ دے الامے تیرے سر پر جھلّھدی،

میں نماݨی کوئی ازر نا چارا۔

تیرا عشق انوکھا سانوں چین نا دیندا،

پھوک جلایا میرا تن من سارا۔

اکنا دے نال وے توں ہسّدا وے رہندا،

قسمت ساڈی تیرا نتّ دا وے لارا۔

میراں شاہ چل اجّ کلیر نگرے،

جتھے وے وسّے میرا صابر پیارا۔

توں آویں وے سجّݨا۔

Gurmukhi

ਆਵੀਂ ਵੇ ਸੱਜਣ ਕਦੇ ਆ ਗਲੇ ਲਾਵੀਂ,

ਤੇਰੇ ਬਾਝੋਂ ਮੇਰਾ ਕੋਈ ਨਾ ਸਹਾਰਾ।

ਮੇਰੀਆਂ ਤਰਸਣ ਅੱਖੀਆਂ ਮੁੱਖ ਵੇ ਦੇਖਣ ਨੂੰ,

ਨਾਮ ਅੱਲਾਹ ਦੇ ਸਾਨੂੰ ਦੇਵੀਂ ਵੇ ਨਜ਼ਾਰਾ।

ਨਿੱਤ ਦੇ ਉਲਾਮੇ ਤੇਰੇ ਸਿਰ ਪਰ ਝੱਲ੍ਹਦੀ,

ਮੈਂ ਨਿਮਾਣੀ ਕੋਈ ਉਜ਼ਰ ਨਾ ਚਾਰਾ।

ਤੇਰਾ ਇਸ਼ਕ ਅਨੋਖਾ ਸਾਨੂੰ ਚੈਨ ਨਾ ਦੇਂਦਾ,

ਫੂਕ ਜਲਾਇਆ ਮੇਰਾ ਤਨ ਮਨ ਸਾਰਾ।

ਇਕਨਾ ਦੇ ਨਾਲ ਵੇ ਤੂੰ ਹੱਸਦਾ ਵੇ ਰਹਿੰਦਾ,

ਕਿਸਮਤ ਸਾਡੀ ਤੇਰਾ ਨਿੱਤ ਦਾ ਵੇ ਲਾਰਾ।

ਮੀਰਾਂ ਸ਼ਾਹ ਚਲ ਅੱਜ ਕਲੇਰ ਨਗਰੇ,

ਜਿਥੇ ਵੇ ਵੱਸੇ ਮੇਰਾ ਸਾਬਰ ਪਿਆਰਾ।

ਤੂੰ ਆਵੀਂ ਵੇ ਸੱਜਣਾ।

Roman

aavin ve sajjan kade aa gale lavin,

tere bajhon mera koee na sahara.

meriaan tarasan akkhiaan mukkh ve dekhan nun,

nam allah de sanun devin ve nazara.

nitt de ulame tere sir par jhallhadi,

main nimani koee uzar na chara.

tera ishak anokha sanun chain na denda,

phuk jalaiaa mera tan man sara.

ikana de nal ve tun hassada ve rahinda,

kisamat sadi tera nitt da ve lara.

miran shah chal ajj kaler nagare,

jithe ve vasse mera sabar piaara.

tun aavin ve sajjana.