توں گھر آ جا وے شاماں مہکیاں
ਤੂੰ ਘਰ ਆ ਜਾ ਵੇ ਸ਼ਾਮਾਂ ਮਹਿਕੀਆਂ
توں گھر آ جا وے شاماں مہکیاں۔
سیج ستّی نینݨ نیند نا آوے،
تیں باجھوں کجھ مول نا بھاوے،
میں گھر چھڈّ روہیاں ملیاں۔
سسّ نݨان الھاما کردی،
میں بولاں کچھ مول نا ڈردی،
میں عشق تیرے نے سلیاں۔
پاندھی پنڈت روز پچھیندی،
دسّ پیا دی مول نا پیندی،
تیں خبراں نا گھلیاں۔
گل مالا تن ببھوت رماکے،
جوگن والا بھیس وٹاکے،
میں تینوں ڈھونڈݨ چلیاں۔
اکنا نوں لا گل ماہی ہسّدا،
اکنا نوں چھڈّ پچّھاہاں نسّدا،
کیوں کردا اے چھل-چھلّیاں۔
جا مخدوم الا-ال دینا،
دکّھ سکھ ہے پر ظاہر کینا،
توں نظراں پھیر سولیاں۔
حضرت شاہ گھڑامی پیارے،
روشن نام تیرا جگ سارے،
ہݨ لے سار وللیاں۔
میراں شاہ پی کنّ گݨ پاواں،
ساجݨ دے من مول نا بھاواں،
میں کوجھی روپ کولیاں۔
ਤੂੰ ਘਰ ਆ ਜਾ ਵੇ ਸ਼ਾਮਾਂ ਮਹਿਕੀਆਂ।
ਸੇਜ ਸੁੱਤੀ ਨੈਨਣ ਨੀਂਦ ਨਾ ਆਵੇ,
ਤੈਂ ਬਾਝੋਂ ਕੁਝ ਮੂਲ ਨਾ ਭਾਵੇ,
ਮੈਂ ਘਰ ਛੱਡ ਰੋਹੀਆਂ ਮਲੀਆਂ।
ਸੱਸ ਨਿਣਾਨ ਉਲ੍ਹਾਮਾ ਕਰਦੀ,
ਮੈਂ ਬੋਲਾਂ ਕੁਛ ਮੂਲ ਨਾ ਡਰਦੀ,
ਮੈਂ ਇਸ਼ਕ ਤੇਰੇ ਨੇ ਸਲੀਆਂ।
ਪਾਂਧੀ ਪੰਡਤ ਰੋਜ਼ ਪੁਛੇਂਦੀ,
ਦੱਸ ਪੀਆ ਦੀ ਮੂਲ ਨਾ ਪੈਂਦੀ,
ਤੈਂ ਖ਼ਬਰਾਂ ਨਾ ਘਲੀਆਂ।
ਗਲ ਮਾਲਾ ਤਨ ਬਭੂਤ ਰਮਾਕੇ,
ਜੋਗਨ ਵਾਲਾ ਭੇਸ ਵਟਾਕੇ,
ਮੈਂ ਤੈਨੂੰ ਢੂੰਡਣ ਚਲੀਆਂ।
ਇਕਨਾ ਨੂੰ ਲਾ ਗਲ ਮਾਹੀ ਹੱਸਦਾ,
ਇਕਨਾ ਨੂੰ ਛੱਡ ਪਿੱਛਾਹਾਂ ਨੱਸਦਾ,
ਕਿਉਂ ਕਰਦਾ ਏ ਛਲ-ਛੱਲੀਆਂ।
ਜਾ ਮਖ਼ਦੂਮ ਅਲਾ-ਉਲ ਦੀਨਾ,
ਦੁੱਖ ਸੁਖ ਹੈ ਪਰ ਜ਼ਾਹਰ ਕੀਨਾ,
ਤੂੰ ਨਜ਼ਰਾਂ ਫੇਰ ਸਵਲੀਆਂ।
ਹਜ਼ਰਤ ਸ਼ਾਹ ਘੁੜਾਮੀ ਪਿਆਰੇ,
ਰੋਸ਼ਨ ਨਾਮ ਤੇਰਾ ਜਗ ਸਾਰੇ,
ਹੁਣ ਲੈ ਸਾਰ ਵਲਲੀਆਂ।
ਮੀਰਾਂ ਸ਼ਾਹ ਪੀ ਕਿੰਨ ਗੁਣ ਪਾਵਾਂ,
ਸਾਜਣ ਦੇ ਮਨ ਮੂਲ ਨਾ ਭਾਵਾਂ,
ਮੈਂ ਕੋਝੀ ਰੂਪ ਕਵਲੀਆਂ।
tun ghar aa ja ve shaman mahikiaan.
sej sutti nainan nind na aave,
tain bajhon kujh mul na bhave,
main ghar chhadd rohiaan maliaan.
sass ninan ulhama karadi,
main bolan kuchh mul na daradi,
main ishak tere ne saliaan.
pandhi pandat roz puchhendi,
dass piaa di mul na paindi,
tain khabaran na ghaliaan.
gal mala tan babhut ramake,
jogan vala bhes vatake,
main tainun dhundan chaliaan.
ikana nun la gal mahi hassada,
ikana nun chhadd picchhahan nassada,
kiun karada e chhal-chhalliaan.
ja makhadum ala-ul dina,
dukkh sukh hai par zahar kina,
tun nazaran pher savaliaan.
hazarat shah ghurrami piaare,
roshan nam tera jag sare,
hun lai sar valaliaan.
miran shah pi kinn gun pavan,
sajan de man mul na bhavan,
main kojhi rup kavaliaan.