ਬੋਲੀਆਂBoliyan

پیا دے ملݨ دی تانگھ نیݨاں نوں

ਪੀਆ ਦੇ ਮਿਲਣ ਦੀ ਤਾਂਘ ਨੈਣਾਂ ਨੂੰ

Shahmukhi

پیا دے ملݨ دی تانگھ نیݨاں نوں،

رات دنے نی سئیو رہندی۔

سانگ ہزر دی دل دے اندر،

میں دکھیاری نت بہندی،

کدی کدائیں پیارا سپنے آوے،

میں لکّھ لکّھ شکر کریندی۔

جے جاگاں تاں پاس نا میرے،

حال پکار کریندی،

کنّ سوتن نے دل بھرمایا،

میں پاندھڑے رو رو پچھیندی۔

دن سارا سئیو اوسیاں پاواں،

میں کھڑیاں رات گݨیندی،

سیج سوننی سانوں مول نا بھاوے،

میں نظر نیاز منیندی۔

لکھ لے مندڑے لیکھ اساڈے،

میں دوش کسے نا دیندی،

میراں شاہ ہݨ کلیر جاواں،

میں صابر صابر کہندی۔

Gurmukhi

ਪੀਆ ਦੇ ਮਿਲਣ ਦੀ ਤਾਂਘ ਨੈਣਾਂ ਨੂੰ,

ਰਾਤ ਦਿਨੇ ਨੀ ਸਈਓ ਰਹਿੰਦੀ।

ਸਾਂਗ ਹਿਜ਼ਰ ਦੀ ਦਿਲ ਦੇ ਅੰਦਰ,

ਮੈਂ ਦੁਖਿਆਰੀ ਨਿਤ ਬਹਿੰਦੀ,

ਕਦੀ ਕਦਾਈਂ ਪਿਆਰਾ ਸੁਪਨੇ ਆਵੇ,

ਮੈਂ ਲੱਖ ਲੱਖ ਸ਼ੁਕਰ ਕਰੇਂਦੀ।

ਜੇ ਜਾਗਾਂ ਤਾਂ ਪਾਸ ਨਾ ਮੇਰੇ,

ਹਾਲ ਪੁਕਾਰ ਕਰੇਂਦੀ,

ਕਿੰਨ ਸੌਤਨ ਨੇ ਦਿਲ ਭਰਮਾਇਆ,

ਮੈਂ ਪਾਂਧੜੇ ਰੋ ਰੋ ਪੁਛੇਂਦੀ।

ਦਿਨ ਸਾਰਾ ਸਈਓ ਔਸੀਆਂ ਪਾਵਾਂ,

ਮੈਂ ਖੜੀਆਂ ਰਾਤ ਗਣੇਂਦੀ,

ਸੇਜ ਸੁੰਞੀ ਸਾਨੂੰ ਮੂਲ ਨਾ ਭਾਵੇ,

ਮੈਂ ਨਜ਼ਰ ਨਿਆਜ਼ ਮਨੇਂਦੀ।

ਲਿਖ ਲੈ ਮੰਦੜੇ ਲੇਖ ਅਸਾਡੇ,

ਮੈਂ ਦੋਸ਼ ਕਿਸੇ ਨਾ ਦੇਂਦੀ,

ਮੀਰਾਂ ਸ਼ਾਹ ਹੁਣ ਕਲੇਰ ਜਾਵਾਂ,

ਮੈਂ ਸਾਬਰ ਸਾਬਰ ਕਹਿੰਦੀ।

Roman

piaa de milan di tangh nainan nun,

rat dine ni seeo rahindi.

sang hizar di dil de andar,

main dukhiaari nit bahindi,

kadi kadaeen piaara supane aave,

main lakkh lakkh shukar karendi.

je jagan tan pas na mere,

hal pukar karendi,

kinn sautan ne dil bharamaiaa,

main pandharre ro ro puchhendi.

din sara seeo ausiaan pavan,

main kharriaan rat ganendi,

sej sunni sanun mul na bhave,

main nazar niaaz manendi.

likh lai mandarre lekh asade,

main dosh kise na dendi,

miran shah hun kaler javan,

main sabar sabar kahindi.