ਬੋਲੀਆਂBoliyan

کدے آویں وے گوانڑا یار میرا

ਕਦੇ ਆਵੀਂ ਵੇ ਗਵਾਨੜਾ ਯਾਰ ਮੇਰਾ

Shahmukhi

کدے آویں وے گوانڑا یار میرا،

ترس رہی جند تیرے ویکھݨ نوں۔

رات دنے تیرا پندھ اڈیکاں،

عشق تیرے نے لائیاں لیکاں،

آݨ لئیں میری سار وے، گوانڑا یار۔

جاں میں اک دن غافل تھیواں،

بابل دیس مول نا جیواں،

ورتے قہر کہار وے، گوانڑا یار۔

سانگ ہزر دی سینا سلدی،

لکھ لکھ چٹّھیاں میں تینوں گھلدی،

آݨ دیویں دیدار وے، گوانڑا یار۔

آد کدیمی میں اوگݨہاری،

ذات تیری ہے ذات ستاری،

توں اوڑک بخشݨہار وے، گوانڑا یار۔

جے توں آپݨا کرم کماویں،

چکڑ پئیاں نوں لے گل لاویں،

کی اتبار سنکار وے، گوانڑا یار۔

میراں شاہ میں برہوں ماری،

خواجہ پیر کری جی یاری،

چشت کمال دوار وے، گوانڑا یار۔

کدے آویں وے گوانڑا یار میرا۔

Gurmukhi

ਕਦੇ ਆਵੀਂ ਵੇ ਗਵਾਨੜਾ ਯਾਰ ਮੇਰਾ,

ਤਰਸ ਰਹੀ ਜਿੰਦ ਤੇਰੇ ਵੇਖਣ ਨੂੰ।

ਰਾਤ ਦਿਨੇ ਤੇਰਾ ਪੰਧ ਉਡੀਕਾਂ,

ਇਸ਼ਕ ਤੇਰੇ ਨੇ ਲਾਈਆਂ ਲੀਕਾਂ,

ਆਣ ਲਈਂ ਮੇਰੀ ਸਾਰ ਵੇ, ਗਵਾਨੜਾ ਯਾਰ।

ਜਾਂ ਮੈਂ ਇਕ ਦਿਨ ਗ਼ਾਫ਼ਲ ਥੀਵਾਂ,

ਬਾਬਲ ਦੇਸ ਮੂਲ ਨਾ ਜੀਵਾਂ,

ਵਰਤੇ ਕਹਿਰ ਕਹਾਰ ਵੇ, ਗਵਾਨੜਾ ਯਾਰ।

ਸਾਂਗ ਹਿਜ਼ਰ ਦੀ ਸੀਨਾ ਸਲਦੀ,

ਲਿਖ ਲਿਖ ਚਿੱਠੀਆਂ ਮੈਂ ਤੈਨੂੰ ਘਲਦੀ,

ਆਣ ਦੇਵੀਂ ਦੀਦਾਰ ਵੇ, ਗਵਾਨੜਾ ਯਾਰ।

ਆਦਿ ਕਦੀਮੀ ਮੈਂ ਔਗੁਣਹਾਰੀ,

ਜ਼ਾਤ ਤੇਰੀ ਹੈ ਜ਼ਾਤ ਸਤਾਰੀ,

ਤੂੰ ਓੜਕ ਬਖ਼ਸ਼ਣਹਾਰ ਵੇ, ਗਵਾਨੜਾ ਯਾਰ।

ਜੇ ਤੂੰ ਆਪਣਾ ਕਰਮ ਕਮਾਵੇਂ,

ਚਿਕੜ ਪਈਆਂ ਨੂੰ ਲੈ ਗਲ ਲਾਵੇਂ,

ਕੀ ਇਤਬਾਰ ਸਨਕਾਰ ਵੇ, ਗਵਾਨੜਾ ਯਾਰ।

ਮੀਰਾਂ ਸ਼ਾਹ ਮੈਂ ਬਿਰਹੋਂ ਮਾਰੀ,

ਖਵਾਜ਼ਾ ਪੀਰ ਕਰੀ ਜੀ ਯਾਰੀ,

ਚਿਸ਼ਤ ਕਮਾਲ ਦੁਆਰ ਵੇ, ਗਵਾਨੜਾ ਯਾਰ।

ਕਦੇ ਆਵੀਂ ਵੇ ਗਵਾਨੜਾ ਯਾਰ ਮੇਰਾ।

Roman

kade aavin ve gavanarra yar mera,

taras rahi jind tere vekhan nun.

rat dine tera pandh udikan,

ishak tere ne laeeaan likan,

aan leen meri sar ve, gavanarra yar.

jan main ik din ghafal thivan,

babal des mul na jivan,

varate kahir kahar ve, gavanarra yar.

sang hizar di sina saladi,

likh likh chitthiaan main tainun ghaladi,

aan devin didar ve, gavanarra yar.

aadi kadimi main augunahari,

zat teri hai zat satari,

tun orrak bakhashanahar ve, gavanarra yar.

je tun aapana karam kamaven,

chikarr peeaan nun lai gal laven,

ki itabar sanakar ve, gavanarra yar.

miran shah main birahon mari,

khavaza pir kari ji yari,

chishat kamal duaar ve, gavanarra yar.

kade aavin ve gavanarra yar mera.