سئیو گھر آیا میرا یار نہیں
ਸਈਓ ਘਰ ਆਇਆ ਮੇਰਾ ਯਾਰ ਨਹੀਂ
سئیو گھر آیا میرا یار نہیں۔
کردا بیپرواہیاں لیندا سار نہیں۔
اوہدے نتّ دے وچھوڑے میں تاں پھوک جلائی،
سجھے اوسدے باجھوں دوجا دوار نہیں۔
سئیو نام خدا دے آکھو جاکے کوئی،
لاکے سانگ ہزر دی پیا مار نہیں۔
اکنا بھاگ چنگیرے لیندا کنت کلاوے،
مینوں روون باجھوں کوئی کار نہیں۔
کدے آ مل پیاریا آئی جان لباں تے،
اجرائیل کھلوتا لیندا دار نہیں۔
لگی پریت کدیمی پیا اوڑ نبھاویں،
اس فانی دم دا اتبار نہیں۔
میراں شاہ سر واراں جاکے صابر دوارے،
ایسا کوݨ ہے جسنوں دتّا تار نہیں۔
ਸਈਓ ਘਰ ਆਇਆ ਮੇਰਾ ਯਾਰ ਨਹੀਂ।
ਕਰਦਾ ਬੇਪਰਵਾਹੀਆਂ ਲੈਂਦਾ ਸਾਰ ਨਹੀਂ।
ਉਹਦੇ ਨਿੱਤ ਦੇ ਵਿਛੋੜੇ ਮੈਂ ਤਾਂ ਫੂਕ ਜਲਾਈ,
ਸੁਝੇ ਉਸਦੇ ਬਾਝੋਂ ਦੂਜਾ ਦੁਆਰ ਨਹੀਂ।
ਸਈਓ ਨਾਮ ਖ਼ੁਦਾ ਦੇ ਆਖੋ ਜਾਕੇ ਕੋਈ,
ਲਾਕੇ ਸਾਂਗ ਹਿਜ਼ਰ ਦੀ ਪੀਆ ਮਾਰ ਨਹੀਂ।
ਇਕਨਾ ਭਾਗ ਚੰਗੇਰੇ ਲੈਂਦਾ ਕੰਤ ਕਲਾਵੇ,
ਮੈਨੂੰ ਰੋਵਨ ਬਾਝੋਂ ਕੋਈ ਕਾਰ ਨਹੀਂ।
ਕਦੇ ਆ ਮਿਲ ਪਿਆਰਿਆ ਆਈ ਜਾਨ ਲਬਾਂ ਤੇ,
ਅਜਰਾਈਲ ਖਲੋਤਾ ਲੈਂਦਾ ਦਾਰ ਨਹੀਂ।
ਲਗੀ ਪ੍ਰੀਤ ਕਦੀਮੀ ਪੀਆ ਓੜ ਨਿਭਾਵੀਂ,
ਇਸ ਫ਼ਾਨੀ ਦਮ ਦਾ ਇਤਬਾਰ ਨਹੀਂ।
ਮੀਰਾਂ ਸ਼ਾਹ ਸਿਰ ਵਾਰਾਂ ਜਾਕੇ ਸਾਬਰ ਦੁਆਰੇ,
ਐਸਾ ਕੌਣ ਹੈ ਜਿਸਨੂੰ ਦਿੱਤਾ ਤਾਰ ਨਹੀਂ।
seeo ghar aaiaa mera yar nahin.
karada beparavahiaan lainda sar nahin.
uhade nitt de vichhorre main tan phuk jalaee,
sujhe usade bajhon duja duaar nahin.
seeo nam khuda de aakho jake koee,
lake sang hizar di piaa mar nahin.
ikana bhag changere lainda kant kalave,
mainun rovan bajhon koee kar nahin.
kade aa mil piaariaa aaee jan laban te,
ajaraeel khalota lainda dar nahin.
lagi prit kadimi piaa orr nibhavin,
is fani dam da itabar nahin.
miran shah sir varan jake sabar duaare,
aisa kaun hai jisanun ditta tar nahin.