کدی توں آ وے، پیا چند چلی
ਕਦੀ ਤੂੰ ਆ ਵੇ, ਪੀਆ ਚੰਦ ਚਲੀ
کدی توں آ وے، پیا چند چلی۔
پیا نتّ رہندی نظارے دی تانگھ،
ملݨ دی آس۔
………………………………
تیری میری پریت دھراں دی،
کوݨ پچھاݨے رمز دلاں دی،
میں نتّ وچھوڑے سلی، پیا چند چلی۔
عشق تیرے نے ول ول کٹّھیاں،
صورت تیری نے میں مٹّھیاں،
میں ہوئی دیوانی جھلّی، پیا چند چلی۔
میرے نال دیاں سبھ سئیاں،
نوشہ آݨ کلاوے لئیاں،
میں آزز رہ گئی اکلّی، پیا چند چلی۔
بسر گئیاں ذات سفاتاں،
روز اڈیکاں تیریاں واٹاں،
میں گھر چھڈّ روہی ملّی، پیا چند چلی۔
ملّاں پنڈت وید گھنیرے،
پچھ پچھ ہاری میں سنجھ سویرے،
تیں خبر کدے نا گھلی، پیا چند چلی۔
جاؤ سئیو کوئی موڑ لیاؤ،
میراں شاہ نوں درس دکھاؤ،
تاں جو بات سلے، پیا چند چلی۔
ਕਦੀ ਤੂੰ ਆ ਵੇ, ਪੀਆ ਚੰਦ ਚਲੀ।
ਪੀਆ ਨਿੱਤ ਰਹਿੰਦੀ ਨਜ਼ਾਰੇ ਦੀ ਤਾਂਘ,
ਮਿਲਣ ਦੀ ਆਸ।
………………………………
ਤੇਰੀ ਮੇਰੀ ਪ੍ਰੀਤ ਧੁਰਾਂ ਦੀ,
ਕੌਣ ਪਛਾਣੇ ਰਮਜ਼ ਦਿਲਾਂ ਦੀ,
ਮੈਂ ਨਿੱਤ ਵਿਛੋੜੇ ਸਲੀ, ਪੀਆ ਚੰਦ ਚਲੀ।
ਇਸ਼ਕ ਤੇਰੇ ਨੇ ਵਲ ਵਲ ਕੁੱਠੀਆਂ,
ਸੂਰਤ ਤੇਰੀ ਨੇ ਮੈਂ ਮੁੱਠੀਆਂ,
ਮੈਂ ਹੋਈ ਦੀਵਾਨੀ ਝੱਲੀ, ਪੀਆ ਚੰਦ ਚਲੀ।
ਮੇਰੇ ਨਾਲ ਦੀਆਂ ਸਭ ਸਈਆਂ,
ਨੋਸ਼ੁਹ ਆਣ ਕਲਾਵੇ ਲਈਆਂ,
ਮੈਂ ਆਜ਼ਿਜ਼ ਰਹਿ ਗਈ ਇਕੱਲੀ, ਪੀਆ ਚੰਦ ਚਲੀ।
ਬਿਸਰ ਗਈਆਂ ਜ਼ਾਤ ਸਫ਼ਾਤਾਂ,
ਰੋਜ਼ ਉਡੀਕਾਂ ਤੇਰੀਆਂ ਵਾਟਾਂ,
ਮੈਂ ਘਰ ਛੱਡ ਰੋਹੀ ਮੱਲੀ, ਪੀਆ ਚੰਦ ਚਲੀ।
ਮੁੱਲਾਂ ਪੰਡਤ ਵੈਦ ਘਨੇਰੇ,
ਪੁਛ ਪੁਛ ਹਾਰੀ ਮੈਂ ਸੰਝ ਸਵੇਰੇ,
ਤੈਂ ਖ਼ਬਰ ਕਦੇ ਨਾ ਘਲੀ, ਪੀਆ ਚੰਦ ਚਲੀ।
ਜਾਓ ਸਈਓ ਕੋਈ ਮੋੜ ਲਿਆਓ,
ਮੀਰਾਂ ਸ਼ਾਹ ਨੂੰ ਦਰਸ ਦਿਖਾਓ,
ਤਾਂ ਜੋ ਬਾਤ ਸੁਲੇ, ਪੀਆ ਚੰਦ ਚਲੀ।
kadi tun aa ve, piaa chand chali.
piaa nitt rahindi nazare di tangh,
milan di aas.
....................................
teri meri prit dhuran di,
kaun pachhane ramaz dilan di,
main nitt vichhorre sali, piaa chand chali.
ishak tere ne val val kutthiaan,
surat teri ne main mutthiaan,
main hoee divani jhalli, piaa chand chali.
mere nal diaan sabh seeaan,
noshuh aan kalave leeaan,
main aaziz rahi gee ikalli, piaa chand chali.
bisar geeaan zat safatan,
roz udikan teriaan vatan,
main ghar chhadd rohi malli, piaa chand chali.
mullan pandat vaid ghanere,
puchh puchh hari main sanjh savere,
tain khabar kade na ghali, piaa chand chali.
jao seeo koee morr liaao,
miran shah nun daras dikhao,
tan jo bat sule, piaa chand chali.