پیا تیرے دم دے کھاتر
ਪੀਆ ਤੇਰੇ ਦਮ ਦੇ ਖਾਤਰ
پیا تیرے دم دے کھاتر،
میں سارے جگت دی گولی۔
تیری میری پیت دھرے دی،
کن-فیکن نوں عشق تیرے دی،
چند پئے وچ جھولی۔
پہلے ساڈا دل بھرمایا،
ہݨ کیوں آپݨا آپ چھپایا،
میں مندڑا مول نا بولی۔
توں ہاکم میں رئیات تیری،
درس دکھائیں جی اک ویری،
تاں سر صدقے جند گھولی۔
سݨ مائیں میری ازل گواہی،
نا آدم نا ہوّا الٰہی،
نیں چاک پیا میری جھولی۔
میراں شہ دا شکر منایا،
وچ کلیر دے رانجھݨ پایا،
میں ساری دنیاں ٹولی۔
ਪੀਆ ਤੇਰੇ ਦਮ ਦੇ ਖਾਤਰ,
ਮੈਂ ਸਾਰੇ ਜਗਤ ਦੀ ਗੋਲੀ।
ਤੇਰੀ ਮੇਰੀ ਪੀਤ ਧੁਰੇ ਦੀ,
ਕੁਨ-ਫ਼ੈਕੁਨ ਨੂੰ ਇਸ਼ਕ ਤੇਰੇ ਦੀ,
ਚੰਦ ਪਏ ਵਿਚ ਝੋਲੀ।
ਪਹਿਲੇ ਸਾਡਾ ਦਿਲ ਭਰਮਾਇਆ,
ਹੁਣ ਕਿਉਂ ਆਪਣਾ ਆਪ ਛੁਪਾਇਆ,
ਮੈਂ ਮੰਦੜਾ ਮੂਲ ਨਾ ਬੋਲੀ।
ਤੂੰ ਹਾਕਮ ਮੈਂ ਰਈਅਤ ਤੇਰੀ,
ਦਰਸ ਦਿਖਾਈਂ ਜੀ ਇਕ ਵੇਰੀ,
ਤਾਂ ਸਿਰ ਸਦਕੇ ਜਿੰਦ ਘੋਲੀ।
ਸੁਣ ਮਾਏਂ ਮੇਰੀ ਅਜ਼ਲ ਗਵਾਹੀ,
ਨਾ ਆਦਮ ਨਾ ਹੱਵਾ ਇਲਾਹੀ,
ਨੀਂ ਚਾਕ ਪਿਆ ਮੇਰੀ ਝੋਲੀ।
ਮੀਰਾਂ ਸ਼ਹੁ ਦਾ ਸ਼ੁਕਰ ਮਨਾਇਆ,
ਵਿਚ ਕਲੇਰ ਦੇ ਰਾਂਝਣ ਪਾਇਆ,
ਮੈਂ ਸਾਰੀ ਦੁਨੀਆਂ ਟੋਲੀ।
piaa tere dam de khatar,
main sare jagat di goli.
teri meri pit dhure di,
kun-faikun nun ishak tere di,
chand pe vich jholi.
pahile sada dil bharamaiaa,
hun kiun aapana aap chhupaiaa,
main mandarra mul na boli.
tun hakam main reeat teri,
daras dikhaeen ji ik veri,
tan sir sadake jind gholi.
sun maen meri azal gavahi,
na aadam na havva ilahi,
nin chak piaa meri jholi.
miran shahu da shukar manaiaa,
vich kaler de ranjhan paiaa,
main sari duniaan toli.