ਬੋਲੀਆਂBoliyan

توں گھر آویں کملی دیا سائیناں وے

ਤੂੰ ਘਰ ਆਵੀਂ ਕਮਲੀ ਦਿਆ ਸਾਈਂਆਂ ਵੇ

Shahmukhi

توں گھر آویں کملی دیا سائیناں وے،

مار سٹّی تیرے نتّ دے وچھوڑے۔

رات دنے تیرا پندھ میں اڈیکاں،

رل مل سئیاں لاوݨ لیکاں،

پریم تیرے نے جد دھومّاں پائیاں وے۔

توڑ نا یارا پیت پراݨی،

عشق تیرے وچ ہوئی دیوانی،

اوڑ نبھاویں، جویں اکّھیاں لائیاں وے۔

مدّتاں ہوئیاں مول نا آیا،

برہوں مینوں پھوک جلایا،

موڑ مہاراں ہوئی حال سدائیاں وے۔

عشق تیرے وچ تن من جالیا،

درس دکھاویں کدے کلیر والیا،

میں اوگݨہاری تیرے دوارے آئیاں وے۔

میں تیری نتّ تانگھ ستائیاں،

میراں شاہ نوں آ مل سائیاں،

نام تیرے توں میں گھول گھمائیاں وے۔

Gurmukhi

ਤੂੰ ਘਰ ਆਵੀਂ ਕਮਲੀ ਦਿਆ ਸਾਈਂਆਂ ਵੇ,

ਮਾਰ ਸੁੱਟੀ ਤੇਰੇ ਨਿੱਤ ਦੇ ਵਿਛੋੜੇ।

ਰਾਤ ਦਿਨੇ ਤੇਰਾ ਪੰਧ ਮੈਂ ਉਡੀਕਾਂ,

ਰਲ ਮਿਲ ਸਈਆਂ ਲਾਵਣ ਲੀਕਾਂ,

ਪ੍ਰੇਮ ਤੇਰੇ ਨੇ ਜਦ ਧੁੰਮਾਂ ਪਾਈਆਂ ਵੇ।

ਤੋੜ ਨਾ ਯਾਰਾ ਪੀਤ ਪੁਰਾਣੀ,

ਇਸ਼ਕ ਤੇਰੇ ਵਿਚ ਹੋਈ ਦੀਵਾਨੀ,

ਓੜ ਨਿਭਾਵੀਂ, ਜਿਵੇਂ ਅੱਖੀਆਂ ਲਾਈਆਂ ਵੇ।

ਮੁੱਦਤਾਂ ਹੋਈਆਂ ਮੂਲ ਨਾ ਆਇਆ,

ਬਿਰਹੋਂ ਮੈਨੂੰ ਫੂਕ ਜਲਾਇਆ,

ਮੋੜ ਮੁਹਾਰਾਂ ਹੋਈ ਹਾਲ ਸੁਦਾਈਆਂ ਵੇ।

ਇਸ਼ਕ ਤੇਰੇ ਵਿਚ ਤਨ ਮਨ ਜਾਲਿਆ,

ਦਰਸ ਦਿਖਾਵੀਂ ਕਦੇ ਕਲੇਰ ਵਾਲਿਆ,

ਮੈਂ ਔਗੁਣਹਾਰੀ ਤੇਰੇ ਦੁਆਰੇ ਆਈਆਂ ਵੇ।

ਮੈਂ ਤੇਰੀ ਨਿੱਤ ਤਾਂਘ ਸਤਾਈਆਂ,

ਮੀਰਾਂ ਸ਼ਾਹ ਨੂੰ ਆ ਮਿਲ ਸਾਈਆਂ,

ਨਾਮ ਤੇਰੇ ਤੋਂ ਮੈਂ ਘੋਲ ਘੁਮਾਈਆਂ ਵੇ।

Roman

tun ghar aavin kamali diaa saeenaan ve,

mar sutti tere nitt de vichhorre.

rat dine tera pandh main udikan,

ral mil seeaan lavan likan,

prem tere ne jad dhunman paeeaan ve.

torr na yara pit purani,

ishak tere vich hoee divani,

orr nibhavin, jiven akkhiaan laeeaan ve.

muddatan hoeeaan mul na aaiaa,

birahon mainun phuk jalaiaa,

morr muharan hoee hal sudaeeaan ve.

ishak tere vich tan man jaliaa,

daras dikhavin kade kaler valiaa,

main augunahari tere duaare aaeeaan ve.

main teri nitt tangh sataeeaan,

miran shah nun aa mil saeeaan,

nam tere ton main ghol ghumaeeaan ve.