ਬੋਲੀਆਂBoliyan

کوئی پچّھو نی اندر کوݨ وسدا

ਕੋਈ ਪੁੱਛੋ ਨੀ ਅੰਦਰ ਕੌਣ ਵਸਦਾ

Shahmukhi

کوئی پچّھو نی اندر کوݨ وسدا،

کھولھ گھونگٹ سانوں پیت نا دسدا۔

اندر باہر سبھی اوسدا،

کس گلّ توں ایہہ ساتوں لکدا،

دل میرا کاس نوں کھسّدا۔

دیکھو سئیو کیہے ناز کریندا،

جاں میں چلساں نال چلیندا،

جاں ہسّدی نال ہسّدا۔

ہرمن رہندا نال ایہہ رلیا،

احمد بݨکے دل نوں چھلیا،

شہر مدینا وسّدا۔

آپے سانوں چیٹک لایا،

میراں شاہ دا دل بھرمایا،

ہݨ کیوں ساتوں نسّدا۔

Gurmukhi

ਕੋਈ ਪੁੱਛੋ ਨੀ ਅੰਦਰ ਕੌਣ ਵਸਦਾ,

ਖੋਲ੍ਹ ਘੁੰਗਟ ਸਾਨੂੰ ਪੀਤ ਨਾ ਦਸਦਾ।

ਅੰਦਰ ਬਾਹਰ ਸਭੀ ਉਸਦਾ,

ਕਿਸ ਗੱਲ ਤੋਂ ਇਹ ਸਾਤੋਂ ਲੁਕਦਾ,

ਦਿਲ ਮੇਰਾ ਕਾਸ ਨੂੰ ਖੱਸਦਾ।

ਦੇਖੋ ਸਈਓ ਕੇਹੇ ਨਾਜ਼ ਕਰੇਂਦਾ,

ਜਾਂ ਮੈਂ ਚਲਸਾਂ ਨਾਲ ਚਲੇਂਦਾ,

ਜਾਂ ਹੱਸਦੀ ਨਾਲ ਹੱਸਦਾ।

ਹਰਮਨ ਰਹਿੰਦਾ ਨਾਲ ਇਹ ਰਲਿਆ,

ਅਹਿਮਦ ਬਣਕੇ ਦਿਲ ਨੂੰ ਛਲਿਆ,

ਸ਼ਹਿਰ ਮਦੀਨਾ ਵੱਸਦਾ।

ਆਪੇ ਸਾਨੂੰ ਚੇਟਕ ਲਾਇਆ,

ਮੀਰਾਂ ਸ਼ਾਹ ਦਾ ਦਿਲ ਭਰਮਾਇਆ,

ਹੁਣ ਕਿਉਂ ਸਾਤੋਂ ਨੱਸਦਾ।

Roman

koee pucchho ni andar kaun vasada,

kholh ghungat sanun pit na dasada.

andar bahar sabhi usada,

kis gall ton ih saton lukada,

dil mera kas nun khassada.

dekho seeo kehe naz karenda,

jan main chalasan nal chalenda,

jan hassadi nal hassada.

haraman rahinda nal ih raliaa,

ahimad banake dil nun chhaliaa,

shahir madina vassada.

aape sanun chetak laiaa,

miran shah da dil bharamaiaa,

hun kiun saton nassada.