تیرے عشق نے پیارے کیسی دھوم مچائی
ਤੇਰੇ ਇਸ਼ਕ ਨੇ ਪਿਆਰੇ ਕੈਸੀ ਧੂਮ ਮਚਾਈ
تیرے عشق نے پیارے کیسی دھوم مچائی،
جیسے پون جل آگ لگائی۔
پریم پون جو پرگٹ ہوئی،
انش ملائک کھلمل ہوئی،
واہ پیاریا تیرے نیݨ نظارے،
چمکے وہدت دے نظارے،
مچ گئی چوداں تبک میں دہائی۔
جس تن تیرا عشق سماوے،
سوئیو سگھڑا لکّھی لکھاوے،
ستگر جسنوں رمز سمجھائی۔
میراں شاہ گر گیان بچارو،
ہجر وصل دا وہم اتارو،
ایکت جانو نہیں دوج نا کائی۔
ਤੇਰੇ ਇਸ਼ਕ ਨੇ ਪਿਆਰੇ ਕੈਸੀ ਧੂਮ ਮਚਾਈ,
ਜੈਸੇ ਪਵਨ ਜਲ ਆਗ ਲਗਾਈ।
ਪ੍ਰੇਮ ਪਵਨ ਜੋ ਪਰਗਟ ਹੋਈ,
ਅੰਸ਼ ਮਲਾਇਕ ਖਲਮਿਲ ਹੋਈ,
ਵਾਹ ਪਿਆਰਿਆ ਤੇਰੇ ਨੈਣ ਨਜ਼ਾਰੇ,
ਚਮਕੇ ਵਹਿਦਤ ਦੇ ਨਜ਼ਾਰੇ,
ਮਚ ਗਈ ਚੌਦਾਂ ਤਬਕ ਮੇਂ ਦੁਹਾਈ।
ਜਿਸ ਤਨ ਤੇਰਾ ਇਸ਼ਕ ਸਮਾਵੇ,
ਸੋਈਓ ਸੁਘੜਾ ਲੱਖੀ ਲਖਾਵੇ,
ਸਤਿਗੁਰ ਜਿਸਨੂੰ ਰਮਜ਼ ਸਮਝਾਈ।
ਮੀਰਾਂ ਸ਼ਾਹ ਗੁਰ ਗਿਆਨ ਬਚਾਰੋ,
ਹਿਜਰ ਵਸਲ ਦਾ ਵਹਿਮ ਉਤਾਰੋ,
ਏਕਤ ਜਾਨੋ ਨਹੀਂ ਦੂਜ ਨਾ ਕਾਈ।
tere ishak ne piaare kaisi dhum machaee,
jaise pavan jal aag lagaee.
prem pavan jo paragat hoee,
ansh malaik khalamil hoee,
vah piaariaa tere nain nazare,
chamake vahidat de nazare,
mach gee chaudan tabak men duhaee.
jis tan tera ishak samave,
soeeo sugharra lakkhi lakhave,
satigur jisanun ramaz samajhaee.
miran shah gur giaan bacharo,
hijar vasal da vahim utaro,
ekat jano nahin duj na kaee.