ਬੋਲੀਆਂBoliyan

میرا ماہی آݨ ملایو سئیو نیں

ਮੇਰਾ ਮਾਹੀ ਆਣ ਮਿਲਾਇਓ ਸਈਓ ਨੀਂ

Shahmukhi

میرا ماہی آݨ ملایو سئیو نیں،

میں ماہی باجھ نا جیوانگی۔

کوہی کوہی اسیں ماہی پایا،

چائے ہلیمی گھر مول نا آیا،

مڑ بیلے ڈھونڈݨ جاؤ سئیو۔

نال کونتاں تسیں خوشیاں ماݨو،

عشق لگّے تاں ایہہ گلّ جاݨو،

جاں آپݨا آپ گواؤ سئیو۔

سݨ دوتاں دے تاانے سڑیا،

چھڈّ مجّھیاں کسے جنگل وڑیا،

ہݨ رٹّھڑا پیر مناؤ سئیو۔

جاؤ سئیو چل کلیر دوارے،

آکھو صابر پیر پیارے،

خیر کھزانیو پاؤ سئیو۔

میراں شاہ کہو ماہی میرے،

جمّ جمّ پچھیا آݨ نکھیڑے،

مینوں اجڑی آݨ وسایو سئیو۔

Gurmukhi

ਮੇਰਾ ਮਾਹੀ ਆਣ ਮਿਲਾਇਓ ਸਈਓ ਨੀਂ,

ਮੈਂ ਮਾਹੀ ਬਾਝ ਨਾ ਜੀਵਾਂਗੀ।

ਕੋਹੀ ਕੋਹੀ ਅਸੀਂ ਮਾਹੀ ਪਾਇਆ,

ਚਾਇ ਹਲੀਮੀ ਘਰ ਮੂਲ ਨਾ ਆਇਆ,

ਮੁੜ ਬੇਲੇ ਢੂੰਡਣ ਜਾਓ ਸਈਓ।

ਨਾਲ ਕੌਂਤਾਂ ਤੁਸੀਂ ਖੁਸ਼ੀਆਂ ਮਾਣੋ,

ਇਸ਼ਕ ਲੱਗੇ ਤਾਂ ਇਹ ਗੱਲ ਜਾਣੋ,

ਜਾਂ ਆਪਣਾ ਆਪ ਗਵਾਓ ਸਈਓ।

ਸੁਣ ਦੂਤਾਂ ਦੇ ਤਾਅਨੇ ਸੜਿਆ,

ਛੱਡ ਮੱਝੀਆਂ ਕਿਸੇ ਜੰਗਲ ਵੜਿਆ,

ਹੁਣ ਰੁੱਠੜਾ ਪੀਰ ਮਨਾਓ ਸਈਓ।

ਜਾਓ ਸਈਓ ਚਲ ਕਲੇਰ ਦੁਆਰੇ,

ਆਖੋ ਸਾਬਰ ਪੀਰ ਪਿਆਰੇ,

ਖ਼ੈਰ ਖਜ਼ਾਨਿਓ ਪਾਓ ਸਈਓ।

ਮੀਰਾਂ ਸ਼ਾਹ ਕਹੋ ਮਾਹੀ ਮੇਰੇ,

ਜੰਮ ਜੰਮ ਪਛੀਆ ਆਣ ਨਖੇੜੇ,

ਮੈਨੂੰ ਉਜੜੀ ਆਣ ਵਸਾਇਓ ਸਈਓ।

Roman

mera mahi aan milaio seeo nin,

main mahi bajh na jivangi.

kohi kohi asin mahi paiaa,

chai halimi ghar mul na aaiaa,

murr bele dhundan jao seeo.

nal kauntan tusin khushiaan mano,

ishak lagge tan ih gall jano,

jan aapana aap gavao seeo.

sun dutan de taane sarriaa,

chhadd majjhiaan kise jangal varriaa,

hun ruttharra pir manao seeo.

jao seeo chal kaler duaare,

aakho sabar pir piaare,

khair khazanio pao seeo.

miran shah kaho mahi mere,

janm janm pachhiaa aan nakherre,

mainun ujarri aan vasaio seeo.