آویں وے یار دیویں دیدار
ਆਵੀਂ ਵੇ ਯਾਰ ਦੇਵੀਂ ਦੀਦਾਰ
آویں وے یار دیویں دیدار،
ہوئی نسار میں واری آں وے۔
موڑیں مہار نبھاویں ہو یار،
توں قول اکرار میں واری آں وے۔
مدّتاں ہوئیاں مکّھڑا ڈٹّھیاں،
اکّھیاں نیند ہرام،
ہووے وصل تاں ہوواں نہال،
جے دیکھاں جامن میں واری آں وے۔
روز مشوک دی پیت سائیناں،
جیوی جان نوں جاویں نا توڑ،
آویں دلدار میرے غمخار،
ہوئی بیمار میں واری آں وے۔
کتے سانوں دسّ پیندی ناہیں،
میں ڈھونڈ پھری سبھ دیس،
اک جان ہو یار تے دکّھ ہزار،
نا مویاں نوں مار میں واری آں وے۔
کلیر والا پیر مخدوم،
سݨے میراں شاہ دی جار پکار،
اوگݨہاری آئی دربار،
توں چشتی سرکار میں واری آں وے۔
ਆਵੀਂ ਵੇ ਯਾਰ ਦੇਵੀਂ ਦੀਦਾਰ,
ਹੋਈ ਨਿਸਾਰ ਮੈਂ ਵਾਰੀ ਆਂ ਵੇ।
ਮੋੜੀਂ ਮੁਹਾਰ ਨਿਭਾਵੀਂ ਹੋ ਯਾਰ,
ਤੂੰ ਕੌਲ ਇਕਰਾਰ ਮੈਂ ਵਾਰੀ ਆਂ ਵੇ।
ਮੁੱਦਤਾਂ ਹੋਈਆਂ ਮੁੱਖੜਾ ਡਿੱਠਿਆਂ,
ਅੱਖੀਆਂ ਨੀਂਦ ਹਰਾਮ,
ਹੋਵੇ ਵਸਲ ਤਾਂ ਹੋਵਾਂ ਨਿਹਾਲ,
ਜੇ ਦੇਖਾਂ ਜਾਮਨ ਮੈਂ ਵਾਰੀ ਆਂ ਵੇ।
ਰੋਜ਼ ਮਸ਼ੂਕ ਦੀ ਪੀਤ ਸਾਈਂਆਂ,
ਜੀਵੀ ਜਾਨ ਨੂੰ ਜਾਵੀਂ ਨਾ ਤੋੜ,
ਆਵੀਂ ਦਿਲਦਾਰ ਮੇਰੇ ਗ਼ਮਖ਼ਾਰ,
ਹੋਈ ਬੀਮਾਰ ਮੈਂ ਵਾਰੀ ਆਂ ਵੇ।
ਕਿਤੇ ਸਾਨੂੰ ਦੱਸ ਪੈਂਦੀ ਨਾਹੀਂ,
ਮੈਂ ਢੂੰਡ ਫਿਰੀ ਸਭ ਦੇਸ,
ਇਕ ਜਾਨ ਹੋ ਯਾਰ ਤੇ ਦੁੱਖ ਹਜ਼ਾਰ,
ਨਾ ਮੋਇਆਂ ਨੂੰ ਮਾਰ ਮੈਂ ਵਾਰੀ ਆਂ ਵੇ।
ਕਲੇਰ ਵਾਲਾ ਪੀਰ ਮਖ਼ਦੂਮ,
ਸੁਣੇ ਮੀਰਾਂ ਸ਼ਾਹ ਦੀ ਜਾਰ ਪੁਕਾਰ,
ਔਗੁਣਹਾਰੀ ਆਈ ਦਰਬਾਰ,
ਤੂੰ ਚਿਸ਼ਤੀ ਸਰਕਾਰ ਮੈਂ ਵਾਰੀ ਆਂ ਵੇ।
aavin ve yar devin didar,
hoee nisar main vari aan ve.
morrin muhar nibhavin ho yar,
tun kaul ikarar main vari aan ve.
muddatan hoeeaan mukkharra ditthiaan,
akkhiaan nind haram,
hove vasal tan hovan nihal,
je dekhan jaman main vari aan ve.
roz mashuk di pit saeenaan,
jivi jan nun javin na torr,
aavin diladar mere ghamakhar,
hoee bimar main vari aan ve.
kite sanun dass paindi nahin,
main dhund phiri sabh des,
ik jan ho yar te dukkh hazar,
na moiaan nun mar main vari aan ve.
kaler vala pir makhadum,
sune miran shah di jar pukar,
augunahari aaee darabar,
tun chishati sarakar main vari aan ve.