ਬੋਲੀਆਂBoliyan

آویں وے ڈھولݨ درس دکھاویں

ਆਵੀਂ ਵੇ ਢੋਲਣ ਦਰਸ ਦਿਖਾਵੀਂ

Shahmukhi

آویں وے ڈھولݨ درس دکھاویں،

جم جم آویں سانوں لے گل لاویں۔

تیرے نظارے دی نتّ سک رہندی،

پاندھیاں جوتسیاں پندھ پچھیندی،

نام اللہ دے ساڈی اوڑ نبھاویں۔

سݨ وے ڈھولݨ کھڑکا من پائی،

ذات سفات دی لاڈو لائی،

برہوں دی جلی نوں نا جلاویں۔

عشق تیرے وچ جوگݨ ہوئی،

سہر پیار دی لاج نا کوئی،

آݨ مندی دی اچّھ پجاویں۔

آویں وے ڈھولݨ کدے موڑ مہاراں،

میں مر چکّی بائی لے ہݨ ساراں،

تپدی سکیندی نوں نا ترساویں۔

میراں شاہ بندی نتّ عرض کریندی،

نام صابر دا میں ہردم لیندی،

اوگݨہاری نوں دامن لاویں۔

Gurmukhi

ਆਵੀਂ ਵੇ ਢੋਲਣ ਦਰਸ ਦਿਖਾਵੀਂ,

ਜਮ ਜਮ ਆਵੀਂ ਸਾਨੂੰ ਲੈ ਗਲ ਲਾਵੀਂ।

ਤੇਰੇ ਨਜ਼ਾਰੇ ਦੀ ਨਿੱਤ ਸਿਕ ਰਹਿੰਦੀ,

ਪਾਂਧਿਆਂ ਜੋਤਸੀਆਂ ਪੰਧ ਪੁਛੇਂਦੀ,

ਨਾਮ ਅੱਲਾਹ ਦੇ ਸਾਡੀ ਓੜ ਨਿਭਾਵੀਂ।

ਸੁਣ ਵੇ ਢੋਲਣ ਖੜਕਾ ਮਨ ਪਾਈ,

ਜਾਤ ਸਫ਼ਾਤ ਦੀ ਲਾਡੋ ਲਾਈ,

ਬਿਰਹੋਂ ਦੀ ਜਲੀ ਨੂੰ ਨਾ ਜਲਾਵੀਂ।

ਇਸ਼ਕ ਤੇਰੇ ਵਿਚ ਜੋਗਣ ਹੋਈ,

ਸਹੁਰ ਪੀਅਰ ਦੀ ਲਾਜ ਨਾ ਕੋਈ,

ਆਣ ਮੰਦੀ ਦੀ ਇੱਛ ਪੁਜਾਵੀਂ।

ਆਵੀਂ ਵੇ ਢੋਲਣ ਕਦੇ ਮੋੜ ਮੁਹਾਰਾਂ,

ਮੈਂ ਮਰ ਚੁੱਕੀ ਬਾਈ ਲੈ ਹੁਣ ਸਾਰਾਂ,

ਤਪਦੀ ਸਕੇਂਦੀ ਨੂੰ ਨਾ ਤਰਸਾਵੀਂ।

ਮੀਰਾਂ ਸ਼ਾਹ ਬੰਦੀ ਨਿੱਤ ਅਰਜ਼ ਕਰੇਂਦੀ,

ਨਾਮ ਸਾਬਰ ਦਾ ਮੈਂ ਹਰਦਮ ਲੈਂਦੀ,

ਔਗੁਣਹਾਰੀ ਨੂੰ ਦਾਮਨ ਲਾਵੀਂ।

Roman

aavin ve dholan daras dikhavin,

jam jam aavin sanun lai gal lavin.

tere nazare di nitt sik rahindi,

pandhiaan jotasiaan pandh puchhendi,

nam allah de sadi orr nibhavin.

sun ve dholan kharraka man paee,

jat safat di lado laee,

birahon di jali nun na jalavin.

ishak tere vich jogan hoee,

sahur piar di laj na koee,

aan mandi di icchh pujavin.

aavin ve dholan kade morr muharan,

main mar chukki baee lai hun saran,

tapadi sakendi nun na tarasavin.

miran shah bandi nitt araz karendi,

nam sabar da main haradam laindi,

augunahari nun daman lavin.