حمد الٰہی سفت محمد
ਹਮਦ ਇਲਾਹੀ ਸਿਫ਼ਤ ਮੁਹੰਮਦ
(کافی بر بزن غزل)
حمد الٰہی سفت محمد،
دل دے وچکار میرے۔
تن من خاک دے بل بل جاواں،
ہامی چاروں یار میرے۔
چشتی خاص طریق بہشتی،
روشن کرب کمال ہویا۔
گنج شکر تیرا درشن پاوݨ،
میں آئی دربار تیرے۔
خاص خلیفے دونو تیرے،
صابر تے مہبوب خدا۔
شہن شاہ دو عالم دوہی،
مالک انا مختیار تیرے۔
ظاہر باتن مشرک مغرب،
فرد عالم تیرا فیز ہویا۔
پاک منزلے شیر-ال-اکبر،
منت تے غمخار میرے۔
نام صابر دے پائم اک پھیری،
آݨ فریدا سار لے میری۔
دیویں شوق شراب پیالا،
میں آزز بلہار تیرے۔
چھتّی ورساں جہد کمایا،
خواجہ قطب سیوں فیز اٹھایا۔
میں آجز تیرے روزے آیا،
دل نوں ہوگ قرار میرے۔
پاک دیوان ہے یوسف سانی،
سیّد محمد ہے لاسانی۔
روشن ہووے دوہیں جہانی،
حاصل سبھ اسرار تیرے۔
میراں شاہ مسکین وچارا،
گنج شکر تیرا سیونہارا۔
ہݨ آجز نوں دامن لاؤ،
طالب لکّھ ہزار تیرے۔
(ਕਾਫ਼ੀ ਬਰ ਬਜ਼ਨ ਗ਼ਜ਼ਲ)
ਹਮਦ ਇਲਾਹੀ ਸਿਫ਼ਤ ਮੁਹੰਮਦ,
ਦਿਲ ਦੇ ਵਿਚਕਾਰ ਮੇਰੇ।
ਤਨ ਮਨ ਖ਼ਾਕ ਦੇ ਬਲ ਬਲ ਜਾਵਾਂ,
ਹਾਮੀ ਚਾਰੋਂ ਯਾਰ ਮੇਰੇ।
ਚਿਸ਼ਤੀ ਖ਼ਾਸ ਤਰੀਕ ਬਹਿਸ਼ਤੀ,
ਰੋਸ਼ਨ ਕੁਰਬ ਕਮਾਲ ਹੋਇਆ।
ਗੰਜ ਸ਼ਕਰ ਤੇਰਾ ਦਰਸ਼ਨ ਪਾਵਣ,
ਮੈਂ ਆਈ ਦਰਬਾਰ ਤੇਰੇ।
ਖ਼ਾਸ ਖ਼ਲੀਫ਼ੇ ਦੋਨੋ ਤੇਰੇ,
ਸਾਬਰ ਤੇ ਮਹਿਬੂਬ ਖ਼ੁਦਾ।
ਸ਼ਹਿਨ ਸ਼ਾਹ ਦੋ ਆਲਮ ਦੋਹੀ,
ਮਾਲਕ ਅਨਾ ਮੁਖ਼ਤਿਆਰ ਤੇਰੇ।
ਜ਼ਾਹਰ ਬਾਤਨ ਮਸ਼ਰਕ ਮਗ਼ਰਬ,
ਫ਼ਰਦ ਆਲਮ ਤੇਰਾ ਫ਼ੈਜ਼ ਹੋਇਆ।
ਪਾਕ ਮੰਜ਼ਲੇ ਸ਼ੇਰ-ਉਲ-ਅਕਬਰ,
ਮਨਤ ਤੇ ਗ਼ਮਖ਼ਾਰ ਮੇਰੇ।
ਨਾਮ ਸਾਬਰ ਦੇ ਪਾਇਮ ਇਕ ਫੇਰੀ,
ਆਣ ਫ਼ਰੀਦਾ ਸਾਰ ਲੈ ਮੇਰੀ।
ਦੇਵੀਂ ਸ਼ੌਕ ਸ਼ਰਾਬ ਪਿਆਲਾ,
ਮੈਂ ਆਜ਼ਜ਼ ਬਲਿਹਾਰ ਤੇਰੇ।
ਛੱਤੀ ਵਰਸਾਂ ਜੁਹਦ ਕਮਾਇਆ,
ਖ਼ਵਾਜਾ ਕੁਤਬ ਸਿਉਂ ਫ਼ੈਜ਼ ਉਠਾਇਆ।
ਮੈਂ ਆਜਿਜ਼ ਤੇਰੇ ਰੋਜ਼ੇ ਆਇਆ,
ਦਿਲ ਨੂੰ ਹੋਗ ਕਰਾਰ ਮੇਰੇ।
ਪਾਕ ਦੀਵਾਨ ਹੈ ਯੂਸਫ਼ ਸਾਨੀ,
ਸੱਯਦ ਮੁਹੰਮਦ ਹੈ ਲਾਸਾਨੀ।
ਰੌਸ਼ਨ ਹੋਵੇ ਦੋਹੀਂ ਜਹਾਨੀ,
ਹਾਸਲ ਸਭ ਇਸਰਾਰ ਤੇਰੇ।
ਮੀਰਾਂ ਸ਼ਾਹ ਮਸਕੀਨ ਵਿਚਾਰਾ,
ਗੰਜ ਸ਼ਕਰ ਤੇਰਾ ਸੇਵਨਹਾਰਾ।
ਹੁਣ ਆਜਿਜ਼ ਨੂੰ ਦਾਮਨ ਲਾਓ,
ਤਾਲਿਬ ਲੱਖ ਹਜ਼ਾਰ ਤੇਰੇ।
(kafi bar bazan ghazal)
hamad ilahi sifat muhanmad,
dil de vichakar mere.
tan man khak de bal bal javan,
hami charon yar mere.
chishati khas tarik bahishati,
roshan kurab kamal hoiaa.
ganj shakar tera darashan pavan,
main aaee darabar tere.
khas khalife dono tere,
sabar te mahibub khuda.
shahin shah do aalam dohi,
malak ana mukhatiaar tere.
zahar batan masharak magharab,
farad aalam tera faiz hoiaa.
pak manzale sher-ul-akabar,
manat te ghamakhar mere.
nam sabar de paim ik pheri,
aan farida sar lai meri.
devin shauk sharab piaala,
main aazaz balihar tere.
chhatti varasan juhad kamaiaa,
khavaja kutab siun faiz uthaiaa.
main aajiz tere roze aaiaa,
dil nun hog karar mere.
pak divan hai yusaf sani,
sayyad muhanmad hai lasani.
raushan hove dohin jahani,
hasal sabh isarar tere.
miran shah masakin vichara,
ganj shakar tera sevanahara.
hun aajiz nun daman lao,
talib lakkh hazar tere.