اب لے سار میرے صابر یار
ਅਬ ਲੈ ਸਾਰ ਮੇਰੇ ਸਾਬਰ ਯਾਰ
اب لے سار میرے صابر یار،
شرن پروں تن من بلہار،
مورے سابریا اب نا بسار۔
گھڑی پل چھن موہے جیا ترست ہے،
تمرے درس بن کل نا پرت ہے،
بھول گیو سنسار مورے سابریا۔
باؤری بھئیاں گھر کنت نا آیو،
سبھ سکھیاں مل پھاگ رچایو،
آئی بسنت بہار مورے سابریا۔
صابر پیا ہم داسی توری،
آؤ کھیلھو میراں شاہ ہوری،
آݨ پڑی دربار مورے سابریا۔
ਅਬ ਲੈ ਸਾਰ ਮੇਰੇ ਸਾਬਰ ਯਾਰ,
ਸ਼ਰਨ ਪਰੂੰ ਤਨ ਮਨ ਬਲਿਹਾਰ,
ਮੋਰੇ ਸਾਬਰੀਆ ਅਬ ਨਾ ਬਿਸਾਰ।
ਘੜੀ ਪਲ ਛਿਨ ਮੋਹੇ ਜੀਅ ਤਰਸਤ ਹੈ,
ਤੁਮਰੇ ਦਰਸ ਬਿਨ ਕਲ ਨਾ ਪਰਤ ਹੈ,
ਭੂਲ ਗਇਓ ਸੰਸਾਰ ਮੋਰੇ ਸਾਬਰੀਆ।
ਬਾਉਰੀ ਭਈਆਂ ਘਰ ਕੰਤ ਨਾ ਆਇਓ,
ਸਭ ਸਖੀਆਂ ਮਿਲ ਫਾਗ ਰਚਾਇਓ,
ਆਈ ਬਸੰਤ ਬਹਾਰ ਮੋਰੇ ਸਾਬਰੀਆ।
ਸਾਬਰ ਪੀਆ ਹਮ ਦਾਸੀ ਤੋਰੀ,
ਆਉ ਖੇਲ੍ਹੋ ਮੀਰਾਂ ਸ਼ਾਹ ਹੋਰੀ,
ਆਣ ਪੜੀ ਦਰਬਾਰ ਮੋਰੇ ਸਾਬਰੀਆ।
ab lai sar mere sabar yar,
sharan parun tan man balihar,
more sabariaa ab na bisar.
gharri pal chhin mohe jia tarasat hai,
tumare daras bin kal na parat hai,
bhul gio sansar more sabariaa.
bauri bheeaan ghar kant na aaio,
sabh sakhiaan mil phag rachaio,
aaee basant bahar more sabariaa.
sabar piaa ham dasi tori,
aau khelho miran shah hori,
aan parri darabar more sabariaa.