اک پل ٹکݨ نا دیندا
ਇਕ ਪਲ ਟਿਕਣ ਨਾ ਦੇਂਦਾ
اک پل ٹکݨ نا دیندا،
وے سجّݨا عشق تیرا۔
بیخد مست المست بݨاوے،
مائیں وہدت دا جام پلاوے،
جد ساقی ہوکے بہندا۔
جس آجز دے دل چڑھ آوے،
ہجر وصل دی اگّ بھڑکاوے،
تن من خاک کریندا۔
ظالم کھونی پھرن اوارے،
عشق جھوݨے کر کر مارے،
کی کی ادل کریندا۔
اکنا ہسّ ہسّ یار ملاوے،
اکنا دا نتّ جی ترساوے،
اک پل سار نا لیندا۔
میراں شاہ ہݨ میں دل دھایا،
وہم خودی دا بھرم اٹھایا،
ہردم وچ رڑکیندا۔
ਇਕ ਪਲ ਟਿਕਣ ਨਾ ਦੇਂਦਾ,
ਵੇ ਸੱਜਣਾ ਇਸ਼ਕ ਤੇਰਾ।
ਬੇਖ਼ੁਦ ਮਸਤ ਅਲਮਸਤ ਬਣਾਵੇ,
ਮਾਏਂ ਵਹਿਦਤ ਦਾ ਜਾਮ ਪਿਲਾਵੇ,
ਜਦ ਸਾਕੀ ਹੋਕੇ ਬਹਿੰਦਾ।
ਜਿਸ ਆਜਜ਼ ਦੇ ਦਿਲ ਚੜ੍ਹ ਆਵੇ,
ਹਿਜਰ ਵਸਲ ਦੀ ਅੱਗ ਭੜਕਾਵੇ,
ਤਨ ਮਨ ਖ਼ਾਕ ਕਰੇਂਦਾ।
ਜ਼ਾਲਮ ਖੂਨੀ ਫਿਰਨ ਅਵਾਰੇ,
ਇਸ਼ਕ ਝੋਣੇ ਕਰ ਕਰ ਮਾਰੇ,
ਕੀ ਕੀ ਅਦਲ ਕਰੇਂਦਾ।
ਇਕਨਾ ਹੱਸ ਹੱਸ ਯਾਰ ਮਿਲਾਵੇ,
ਇਕਨਾ ਦਾ ਨਿੱਤ ਜੀ ਤਰਸਾਵੇ,
ਇਕ ਪਲ ਸਾਰ ਨਾ ਲੈਂਦਾ।
ਮੀਰਾਂ ਸ਼ਾਹ ਹੁਣ ਮੈਂ ਦਿਲ ਧਾਇਆ,
ਵਹਿਮ ਖ਼ੁਦੀ ਦਾ ਭਰਮ ਉਠਾਇਆ,
ਹਰਦਮ ਵਿਚ ਰੜਕੇਂਦਾ।
ik pal tikan na denda,
ve sajjana ishak tera.
bekhud masat alamasat banave,
maen vahidat da jam pilave,
jad saki hoke bahinda.
jis aajaz de dil charrh aave,
hijar vasal di agg bharrakave,
tan man khak karenda.
zalam khuni phiran avare,
ishak jhone kar kar mare,
ki ki adal karenda.
ikana hass hass yar milave,
ikana da nitt ji tarasave,
ik pal sar na lainda.
miran shah hun main dil dhaiaa,
vahim khudi da bharam uthaiaa,
haradam vich rarrakenda.