سانوں بھلّ گئیاں تدبیراں
ਸਾਨੂੰ ਭੁੱਲ ਗਈਆਂ ਤਦਬੀਰਾਂ
سانوں بھلّ گئیاں تدبیراں،
پیا وے لگ رہیاں عشق دیاں پیڑاں۔
نال اساڈے لارا لایا،
چکّ مکّھڑا نا درس دکھایا،
کیوں کردا تقدیراں۔
قسم خدا دی میں تیں پر گھولی،
جے پیاریا میں مندڑا بولی،
توں مواف کریں تقصیراں۔
سݨ ماہی تیرے نہوں وچ سڑیاں،
در تیرے کر آساں کھڑیاں،
میں جیہیاں سے ہیراں۔
عشق تیرے وچ سݨ میاں رانجھا،
دین دنی دا چھڈّیا لانجھا،
میں ہوئیاں حال فقیراں۔
عشق تیرے من بس کر لیتا،
دل میرے نوں پرجے کیتا،
جیوں درجی دیاں لیراں۔
کرم کریں کلیر دیا سائیناں،
نال فضل دے پار لگائیاں،
تیں سے لکّھ دامنگیراں۔
میراں شاہ میں تیری ہوئی،
تیں بن دوجا ہور نا کوئی،
میں ڈٹّھڑا نال زمیراں۔
ਸਾਨੂੰ ਭੁੱਲ ਗਈਆਂ ਤਦਬੀਰਾਂ,
ਪੀਆ ਵੇ ਲਗ ਰਹੀਆਂ ਇਸ਼ਕ ਦੀਆਂ ਪੀੜਾਂ।
ਨਾਲ ਅਸਾਡੇ ਲਾਰਾ ਲਾਇਆ,
ਚੱਕ ਮੁੱਖੜਾ ਨਾ ਦਰਸ ਦਿਖਾਇਆ,
ਕਿਉਂ ਕਰਦਾ ਤਕਦੀਰਾਂ।
ਕਸਮ ਖ਼ੁਦਾ ਦੀ ਮੈਂ ਤੈਂ ਪਰ ਘੋਲੀ,
ਜੇ ਪਿਆਰਿਆ ਮੈਂ ਮੰਦੜਾ ਬੋਲੀ,
ਤੂੰ ਮੁਆਫ਼ ਕਰੀਂ ਤਕਸੀਰਾਂ।
ਸੁਣ ਮਾਹੀ ਤੇਰੇ ਨਿਹੁੰ ਵਿਚ ਸੜੀਆਂ,
ਦਰ ਤੇਰੇ ਕਰ ਆਸਾਂ ਖੜੀਆਂ,
ਮੈਂ ਜੇਹੀਆਂ ਸੈ ਹੀਰਾਂ।
ਇਸ਼ਕ ਤੇਰੇ ਵਿਚ ਸੁਣ ਮੀਆਂ ਰਾਂਝਾ,
ਦੀਨ ਦੁਨੀ ਦਾ ਛੱਡਿਆ ਲਾਂਝਾ,
ਮੈਂ ਹੋਈਆਂ ਹਾਲ ਫ਼ਕੀਰਾਂ।
ਇਸ਼ਕ ਤੇਰੇ ਮਨ ਬਸ ਕਰ ਲੀਤਾ,
ਦਿਲ ਮੇਰੇ ਨੂੰ ਪੁਰਜੇ ਕੀਤਾ,
ਜਿਉਂ ਦਰਜੀ ਦੀਆਂ ਲੀਰਾਂ।
ਕਰਮ ਕਰੀਂ ਕਲੇਰ ਦਿਆ ਸਾਈਂਆਂ,
ਨਾਲ ਫਜ਼ਲ ਦੇ ਪਾਰ ਲਗਾਈਆਂ,
ਤੈਂ ਸੈ ਲੱਖ ਦਾਮਨਗੀਰਾਂ।
ਮੀਰਾਂ ਸ਼ਾਹ ਮੈਂ ਤੇਰੀ ਹੋਈ,
ਤੈਂ ਬਿਨ ਦੂਜਾ ਹੋਰ ਨਾ ਕੋਈ,
ਮੈਂ ਡਿੱਠੜਾ ਨਾਲ ਜ਼ਮੀਰਾਂ।
sanun bhull geeaan tadabiran,
piaa ve lag rahiaan ishak diaan pirran.
nal asade lara laiaa,
chakk mukkharra na daras dikhaiaa,
kiun karada takadiran.
kasam khuda di main tain par gholi,
je piaariaa main mandarra boli,
tun muaaf karin takasiran.
sun mahi tere nihun vich sarriaan,
dar tere kar aasan kharriaan,
main jehiaan sai hiran.
ishak tere vich sun miaan ranjha,
din duni da chhaddiaa lanjha,
main hoeeaan hal fakiran.
ishak tere man bas kar lita,
dil mere nun puraje kita,
jiun daraji diaan liran.
karam karin kaler diaa saeenaan,
nal phazal de par lagaeeaan,
tain sai lakkh damanagiran.
miran shah main teri hoee,
tain bin duja hor na koee,
main dittharra nal zamiran.