تخت ہزارے دیا، سگھڑ چتر سردارا
ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ
تخت ہزارے دیا، سگھڑ چتر سردارا۔
پہلاں سیں توں لک چھپ رہندا، وچ سیالیں اٹّھدا بہندا،
آیا لیݨ نظارہ، تخت ہزارے دیا، سگھڑ چتر سردارا۔
لگڑا عشق ہویا متوالا، ہر صورت وچّ نور اجالا،
کیتا ایڈ پسارا، تخت ہزارے دیا، سگھڑ چتر سردارا۔
دل ساڈے نوں کونڈیاں پائیاں، چوچک دے گھر ملݨ ودھائیاں،
ملیا چاک پیارا، تخت ہزارے دیا، چتر سگھڑ سردارا۔
شور پیا وچّ عالم سارے، ہیر دے لگڑے لیݨ نظارے،
کہڑا کوݨ نکارا، تخت ہزارے دیا، سگھڑ چتر سردارا۔
ماہی ماہی سبھ کوئی کردا، عشق انوکھا اوس دلبر دا،
چڑھیا مار نکارا، تخت ہزارے دیا، سگھڑ چتر سردارا۔
سسّ نݨد نتّ مہݨا لاوے، عشق رنجھیٹے دا نہ جاوے،
کرساں شکر خدا دا، تخت ہزارے دیا، سگھڑ چتر سردارا۔
میراں شاہ کیوں چاک بھلایا، دنیاں نال کیہا نہوں لایا،
چھڈدے پکڑ کنارا، تخت ہزارے دیا، سگھڑ چتر سردارا۔
ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ।
ਪਹਿਲਾਂ ਸੈਂ ਤੂੰ ਲੁਕ ਛਿਪ ਰਹਿੰਦਾ, ਵਿਚ ਸਿਆਲੀਂ ਉੱਠਦਾ ਬਹਿੰਦਾ,
ਆਇਆ ਲੈਣ ਨਜ਼ਾਰਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ।
ਲਗੜਾ ਇਸ਼ਕ ਹੋਇਆ ਮਤਵਾਲਾ, ਹਰ ਸੂਰਤ ਵਿੱਚ ਨੂਰ ਉਜਾਲਾ,
ਕੀਤਾ ਐਡ ਪਸਾਰਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ।
ਦਿਲ ਸਾਡੇ ਨੂੰ ਕੁੰਡੀਆਂ ਪਾਈਆਂ, ਚੂਚਕ ਦੇ ਘਰ ਮਿਲਣ ਵਧਾਈਆਂ,
ਮਿਲਿਆ ਚਾਕ ਪਿਆਰਾ, ਤਖ਼ਤ ਹਜ਼ਾਰੇ ਦਿਆ, ਚਤਰ ਸੁਘੜ ਸਰਦਾਰਾ।
ਸ਼ੋਰ ਪਿਆ ਵਿੱਚ ਆਲਮ ਸਾਰੇ, ਹੀਰ ਦੇ ਲਗੜੇ ਲੈਣ ਨਜ਼ਾਰੇ,
ਕਿਹੜਾ ਕੌਣ ਨਕਾਰਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ।
ਮਾਹੀ ਮਾਹੀ ਸਭ ਕੋਈ ਕਰਦਾ, ਇਸ਼ਕ ਅਨੋਖਾ ਉਸ ਦਿਲਬਰ ਦਾ,
ਚੜ੍ਹਿਆ ਮਾਰ ਨਕਾਰਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ।
ਸੱਸ ਨਣਦ ਨਿੱਤ ਮਿਹਣਾ ਲਾਵੇ, ਇਸ਼ਕ ਰੰਝੇਟੇ ਦਾ ਨਹਿ ਜਾਵੇ,
ਕਰਸਾਂ ਸ਼ੁਕਰ ਖ਼ੁਦਾ ਦਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ।
ਮੀਰਾਂ ਸ਼ਾਹ ਕਿਉਂ ਚਾਕ ਭੁਲਾਇਆ, ਦੁਨੀਆਂ ਨਾਲ ਕੇਹਾ ਨਿਹੁੰ ਲਾਇਆ,
ਛਡਦੇ ਪਕੜ ਕਿਨਾਰਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ।
takhat hazare diaa, sugharr chatar saradara.
pahilan sain tun luk chhip rahinda, vich siaalin utthada bahinda,
aaiaa lain nazara, takhat hazare diaa, sugharr chatar saradara.
lagarra ishak hoiaa matavala, har surat vicch nur ujala,
kita aid pasara, takhat hazare diaa, sugharr chatar saradara.
dil sade nun kundiaan paeeaan, chuchak de ghar milan vadhaeeaan,
miliaa chak piaara, takhat hazare diaa, chatar sugharr saradara.
shor piaa vicch aalam sare, hir de lagarre lain nazare,
kiharra kaun nakara, takhat hazare diaa, sugharr chatar saradara.
mahi mahi sabh koee karada, ishak anokha us dilabar da,
charrhiaa mar nakara, takhat hazare diaa, sugharr chatar saradara.
sass nanad nitt mihana lave, ishak ranjhete da nahi jave,
karasan shukar khuda da, takhat hazare diaa, sugharr chatar saradara.
miran shah kiun chak bhulaiaa, duniaan nal keha nihun laiaa,
chhadade pakarr kinara, takhat hazare diaa, sugharr chatar saradara.