نال پیا دے اکّھیاں، نیں میریاں لگّ رہیاں
ਨਾਲ ਪੀਆ ਦੇ ਅੱਖੀਆਂ, ਨੀਂ ਮੇਰੀਆਂ ਲੱਗ ਰਹੀਆਂ
نال پیا دے اکّھیاں، نیں میریاں لگّ رہیاں۔
ایس شک دے عجب ہلارے، چاک ماہی دے تاانے سارے،
میں سر چشماں تے رکھاں، نیں میریاں لگّ رہیاں۔
ایس عشق دی سفت نا کوئی جو کچھ نال اساڈے ہوئی،
میں مول کسے نا دسّاں، نیں میریاں لگّ رہیاں۔
رانجھے نال ازل دا ناتا، رب رسول اساں کر ذاتا،
سو ہیلے سو وکّھاں، نیں میریاں لگّ رہیاں۔
نال ماہی دے عجب بہاراں، ست بہشت میں اوس توں واراں،
کہڑا دوزکھ گھتّاں، نیں میریاں لگّ رہیاں۔
چاک ماہی دے پاک دلاسے، کفر اسلامو پرلے پاسے،
میں کیتے نال بلکاں، نیں میریاں لگّ رہیاں۔
جاں رانجھے توں محرم ہوئی، ہر صورت وچّ ہور نا کوئی،
میں ہݨ کی ہور پرکھاں، نیں میریاں لگّ رہیاں۔
جاں ستگر دی پوجا کیتی، میراں شاہ مدّ بیشکّ پیتی،
میں نال ساقی دیاں ہتّھاں، نیں میریاں لگّ رہیاں۔
ਨਾਲ ਪੀਆ ਦੇ ਅੱਖੀਆਂ, ਨੀਂ ਮੇਰੀਆਂ ਲੱਗ ਰਹੀਆਂ।
ਏਸ ਸ਼ਿਕ ਦੇ ਅਜਬ ਹੁਲਾਰੇ, ਚਾਕ ਮਾਹੀ ਦੇ ਤਾਅਨੇ ਸਾਰੇ,
ਮੈਂ ਸਰ ਚਸ਼ਮਾਂ ਤੇ ਰਖਾਂ, ਨੀਂ ਮੇਰੀਆਂ ਲੱਗ ਰਹੀਆਂ।
ਏਸ ਇਸ਼ਕ ਦੀ ਸਿਫ਼ਤ ਨਾ ਕੋਈ ਜੋ ਕੁਛ ਨਾਲ ਅਸਾਡੇ ਹੋਈ,
ਮੈਂ ਮੂਲ ਕਿਸੇ ਨਾ ਦੱਸਾਂ, ਨੀਂ ਮੇਰੀਆਂ ਲੱਗ ਰਹੀਆਂ।
ਰਾਂਝੇ ਨਾਲ ਅਜ਼ਲ ਦਾ ਨਾਤਾ, ਰੱਬ ਰਸੂਲ ਅਸਾਂ ਕਰ ਜਾਤਾ,
ਸੌ ਹੀਲੇ ਸੌ ਵੱਖਾਂ, ਨੀਂ ਮੇਰੀਆਂ ਲੱਗ ਰਹੀਆਂ।
ਨਾਲ ਮਾਹੀ ਦੇ ਅਜਬ ਬਹਾਰਾਂ, ਸਤ ਬਹਿਸ਼ਤ ਮੈਂ ਉਸ ਤੋਂ ਵਾਰਾਂ,
ਕਿਹੜਾ ਦੋਜ਼ਖ ਘੱਤਾਂ, ਨੀਂ ਮੇਰੀਆਂ ਲੱਗ ਰਹੀਆਂ।
ਚਾਕ ਮਾਹੀ ਦੇ ਪਾਕ ਦਿਲਾਸੇ, ਕੁਫ਼ਰ ਇਸਲਾਮੋ ਪਰਲੇ ਪਾਸੇ,
ਮੈਂ ਕੀਤੇ ਨਾਲ ਬਿਲਕਾਂ, ਨੀਂ ਮੇਰੀਆਂ ਲੱਗ ਰਹੀਆਂ।
ਜਾਂ ਰਾਂਝੇ ਤੋਂ ਮਹਿਰਮ ਹੋਈ, ਹਰ ਸੂਰਤ ਵਿੱਚ ਹੋਰ ਨਾ ਕੋਈ,
ਮੈਂ ਹੁਣ ਕੀ ਹੋਰ ਪਰਖਾਂ, ਨੀਂ ਮੇਰੀਆਂ ਲੱਗ ਰਹੀਆਂ।
ਜਾਂ ਸਤਿਗੁਰ ਦੀ ਪੂਜਾ ਕੀਤੀ, ਮੀਰਾਂ ਸ਼ਾਹ ਮੱਦ ਬੇਸ਼ੱਕ ਪੀਤੀ,
ਮੈਂ ਨਾਲ ਸਾਕੀ ਦਿਆਂ ਹੱਥਾਂ, ਨੀਂ ਮੇਰੀਆਂ ਲੱਗ ਰਹੀਆਂ।
nal piaa de akkhiaan, nin meriaan lagg rahiaan.
es shik de ajab hulare, chak mahi de taane sare,
main sar chashaman te rakhan, nin meriaan lagg rahiaan.
es ishak di sifat na koee jo kuchh nal asade hoee,
main mul kise na dassan, nin meriaan lagg rahiaan.
ranjhe nal azal da nata, rabb rasul asan kar jata,
sau hile sau vakkhan, nin meriaan lagg rahiaan.
nal mahi de ajab baharan, sat bahishat main us ton varan,
kiharra dozakh ghattan, nin meriaan lagg rahiaan.
chak mahi de pak dilase, kufar isalamo parale pase,
main kite nal bilakan, nin meriaan lagg rahiaan.
jan ranjhe ton mahiram hoee, har surat vicch hor na koee,
main hun ki hor parakhan, nin meriaan lagg rahiaan.
jan satigur di puja kiti, miran shah madd beshakk piti,
main nal saki diaan hatthan, nin meriaan lagg rahiaan.