رمز عشق دی جاݨ قاضی، پڑھ پڑھ نا ہو ناخاں قاضی
ਰਮਜ਼ ਇਸ਼ਕ ਦੀ ਜਾਣ ਕਾਜ਼ੀ, ਪੜ੍ਹ ਪੜ੍ਹ ਨਾ ਹੋ ਨਾਖ਼ਾਂ ਕਾਜ਼ੀ
رمز عشق دی جاݨ قاضی، پڑھ پڑھ نا ہو ناخاں قاضی۔
علم لدنّی علم ہے نیارا، باتن دا ایہہ کھیل ہے سارا،
دو جگّ اندر تارنہارا، رانجھا ساڈا ایمان قاضی۔
رانجھا ساڈا سبھ دا سانجھا، بن سر دتّیاں مول نا لبّھدا،
توں نہیں محرم ایس سببّ دا، سمجھ گراں توں گیان قاضی۔
اوّل آکھر ظاہر باتن، امر اوسدی توں مول نا باہر،
مکّھ موڑاں تاں ہوواں کافر، شاہد جامن قرآن قاضی۔
میراں شاہ میں خوب پچھاتا، رانجھا میرا جگّ دا داتا،
عشق شرا دا مول نا ناتا، توں کھولھ نا اتنی زبان قاضی۔
ਰਮਜ਼ ਇਸ਼ਕ ਦੀ ਜਾਣ ਕਾਜ਼ੀ, ਪੜ੍ਹ ਪੜ੍ਹ ਨਾ ਹੋ ਨਾਖ਼ਾਂ ਕਾਜ਼ੀ।
ਇਲਮ ਲਦੁੱਨੀ ਇਲਮ ਹੈ ਨਿਆਰਾ, ਬਾਤਨ ਦਾ ਇਹ ਖੇਲ ਹੈ ਸਾਰਾ,
ਦੋ ਜੱਗ ਅੰਦਰ ਤਾਰਨਹਾਰਾ, ਰਾਂਝਾ ਸਾਡਾ ਈਮਾਨ ਕਾਜ਼ੀ।
ਰਾਂਝਾ ਸਾਡਾ ਸਭ ਦਾ ਸਾਂਝਾ, ਬਿਨ ਸਿਰ ਦਿੱਤਿਆਂ ਮੂਲ ਨਾ ਲੱਭਦਾ,
ਤੂੰ ਨਹੀਂ ਮਹਿਰਮ ਏਸ ਸਬੱਬ ਦਾ, ਸਮਝ ਗੁਰਾਂ ਤੋਂ ਗਿਆਨ ਕਾਜ਼ੀ।
ਅੱਵਲ ਆਖਰ ਜ਼ਾਹਰ ਬਾਤਨ, ਅਮਰ ਉਸਦੀ ਤੋਂ ਮੂਲ ਨਾ ਬਾਹਰ,
ਮੁੱਖ ਮੋੜਾਂ ਤਾਂ ਹੋਵਾਂ ਕਾਫ਼ਰ, ਸ਼ਾਹਦ ਜਾਮਨ ਕੁਰਾਨ ਕਾਜ਼ੀ।
ਮੀਰਾਂ ਸ਼ਾਹ ਮੈਂ ਖ਼ੂਬ ਪਛਾਤਾ, ਰਾਂਝਾ ਮੇਰਾ ਜੱਗ ਦਾ ਦਾਤਾ,
ਇਸ਼ਕ ਸ਼ਰਾ ਦਾ ਮੂਲ ਨਾ ਨਾਤਾ, ਤੂੰ ਖੋਲ੍ਹ ਨਾ ਇਤਨੀ ਜ਼ਬਾਨ ਕਾਜ਼ੀ।
ramaz ishak di jan kazi, parrh parrh na ho nakhan kazi.
ilam ladunni ilam hai niaara, batan da ih khel hai sara,
do jagg andar taranahara, ranjha sada eeman kazi.
ranjha sada sabh da sanjha, bin sir dittiaan mul na labbhada,
tun nahin mahiram es sababb da, samajh guran ton giaan kazi.
avval aakhar zahar batan, amar usadi ton mul na bahar,
mukkh morran tan hovan kafar, shahad jaman kuran kazi.
miran shah main khub pachhata, ranjha mera jagg da data,
ishak shara da mul na nata, tun kholh na itani zaban kazi.