ਬੋਲੀਆਂBoliyan

لاکے نیݨ نیݨاں دے نال، میں مٹّھیاں چاک پیارے نے

ਲਾਕੇ ਨੈਣ ਨੈਣਾਂ ਦੇ ਨਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ

Shahmukhi

لاکے نیݨ نیݨاں دے نال، میں مٹّھیاں چاک پیارے نے۔

ایسی گجّھڑی رمز چلائی، تن من دی سبھ سرت بھلائی،

پایا پریم جنجال، میں مٹّھیاں چاک پیارے نے۔

چاک اساڈا اپرم اپارا، دو جگ اندر تارنہارا،

نظرو نظر نہال، میں مٹّھیاں چاک پیارے نے۔

ایسے نازو نیاز دکھائے، راز نیہا سبھ کھولھ سجھائے،

آݨ کینی کھشہال ، میں مٹّھیاں چاک پیارے نے۔

ایسا چڑھیا سگھڑ سیاݨا، وہدت دا تن لایا بانا،

موہے ہیر سیال، میں مٹّھیاں چاک پیارے نے۔

ہیرے کارݨ چاک سدایا، میں مولی نا اوسنوں پایا،

رہی آں(نا) سرت سنبھال، میں مٹّھیاں چاک پیارے نے۔

میراں شاہ کر گر دی پوجا، جو کجھ سوجھا اوس دی سوجھا،

میں پایا پیر کمال، میں مٹّھیاں چاک پیارے نے۔

Gurmukhi

ਲਾਕੇ ਨੈਣ ਨੈਣਾਂ ਦੇ ਨਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ।

ਐਸੀ ਗੁੱਝੜੀ ਰਮਜ਼ ਚਲਾਈ, ਤਨ ਮਨ ਦੀ ਸਭ ਸੁਰਤ ਭੁਲਾਈ,

ਪਾਇਆ ਪ੍ਰੇਮ ਜੰਜਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ।

ਚਾਕ ਅਸਾਡਾ ਅਪਰਮ ਅਪਾਰਾ, ਦੋ ਜਗ ਅੰਦਰ ਤਾਰਨਹਾਰਾ,

ਨਜ਼ਰੋ ਨਜ਼ਰ ਨਿਹਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ।

ਐਸੇ ਨਾਜ਼ੋ ਨਿਆਜ਼ ਦਿਖਾਏ, ਰਾਜ਼ ਨੇਹਾ ਸਭ ਖੋਲ੍ਹ ਸੁਝਾਏ,

ਆਣ ਕੀਨੀ ਖੁਸ਼ਹਾਲ , ਮੈਂ ਮੁੱਠੀਆਂ ਚਾਕ ਪਿਆਰੇ ਨੇ।

ਐਸਾ ਚੜ੍ਹਿਆ ਸੁਘੜ ਸਿਆਣਾ, ਵਹਿਦਤ ਦਾ ਤਨ ਲਾਇਆ ਬਾਨਾ,

ਮੋਹੇ ਹੀਰ ਸਿਆਲ, ਮੈਂ ਮੁੱਠੀਆਂ ਚਾਕ ਪਿਆਰੇ ਨੇ।

ਹੀਰੇ ਕਾਰਣ ਚਾਕ ਸਦਾਇਆ, ਮੈਂ ਮੂਲੀ ਨਾ ਉਸਨੂੰ ਪਾਇਆ,

ਰਹੀ ਆਂ(ਨਾ) ਸੁਰਤ ਸੰਭਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ।

ਮੀਰਾਂ ਸ਼ਾਹ ਕਰ ਗੁਰ ਦੀ ਪੂਜਾ, ਜੋ ਕੁਝ ਸੂਝਾ ਉਸ ਦੀ ਸੂਝਾ,

ਮੈਂ ਪਾਇਆ ਪੀਰ ਕਮਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ।

Roman

lake nain nainan de nal, main mutthiaan chak piaare ne.

aisi gujjharri ramaz chalaee, tan man di sabh surat bhulaee,

paiaa prem janjal, main mutthiaan chak piaare ne.

chak asada aparam apara, do jag andar taranahara,

nazaro nazar nihal, main mutthiaan chak piaare ne.

aise nazo niaaz dikhae, raz neha sabh kholh sujhae,

aan kini khushahal , main mutthiaan chak piaare ne.

aisa charrhiaa sugharr siaana, vahidat da tan laiaa bana,

mohe hir siaal, main mutthiaan chak piaare ne.

hire karan chak sadaiaa, main muli na usanun paiaa,

rahi aan(na) surat sanbhal, main mutthiaan chak piaare ne.

miran shah kar gur di puja, jo kujh sujha us di sujha,

main paiaa pir kamal, main mutthiaan chak piaare ne.