میریاں ہوݨ عشق دیاں گلّاں، نیں بدلے رانجھݨ دے
ਮੇਰੀਆਂ ਹੋਣ ਇਸ਼ਕ ਦੀਆਂ ਗੱਲਾਂ, ਨੀਂ ਬਦਲੇ ਰਾਂਝਣ ਦੇ
میریاں ہوݨ عشق دیاں گلّاں، نیں بدلے رانجھݨ دے۔
ایس عشق دے کٹھن پواڑے، بڈّ بڈیرے سولی چاڑھے،
ہور لہائیاں کھلّاں، نیں بدلے رانجھݨ دے۔
مورکھ رل مل کرن وچاراں، میریاں ماہی نال بہاراں،
میں لکّھ تاانے سر جھلّاں، نیں بدلے رانجھݨ دے۔
عشق ماہی دے دھومّاں پائیاں، نتّ پھردی ساں وانگ شدائیاں،
ہیر ڈھونڈیدی جھلّاں، نیں بدلے رانجھݨ دے۔
عشق سکھالا لوکاں بھاݨے، جس تن ورتے سوئیو جاݨے،
میں گھائل کیتی سلّاں، نیں بدلے رانجھݨ دے۔
مدتاں ہوئیاں چاک نا آیا، بابل میرے کاج رچایا،
میں آپ ہزارے چلّاں، نیں بدلے رانجھݨ دے۔
اجّ کوئی دردی پیا ولّ جاوے، حال اساڈا جا سݨاوے،
میں کہڑا کاسد گھلّاں، نیں بدلے رانجھݨ دے۔
میراں شاہ دھن ایہہ دل بھاوے، جے صابر میری آس پچاوے،
میں در اوسدا جا ملّاں، نیں بدلے رانجھݨ دے۔
ਮੇਰੀਆਂ ਹੋਣ ਇਸ਼ਕ ਦੀਆਂ ਗੱਲਾਂ, ਨੀਂ ਬਦਲੇ ਰਾਂਝਣ ਦੇ।
ਏਸ ਇਸ਼ਕ ਦੇ ਕਠਨ ਪੁਆੜੇ, ਬੱਡ ਬਡੇਰੇ ਸੂਲੀ ਚਾੜ੍ਹੇ,
ਹੋਰ ਲੁਹਾਈਆਂ ਖੱਲਾਂ, ਨੀਂ ਬਦਲੇ ਰਾਂਝਣ ਦੇ।
ਮੂਰਖ ਰਲ ਮਿਲ ਕਰਨ ਵਿਚਾਰਾਂ, ਮੇਰੀਆਂ ਮਾਹੀ ਨਾਲ ਬਹਾਰਾਂ,
ਮੈਂ ਲੱਖ ਤਾਅਨੇ ਸਿਰ ਝੱਲਾਂ, ਨੀਂ ਬਦਲੇ ਰਾਂਝਣ ਦੇ।
ਇਸ਼ਕ ਮਾਹੀ ਦੇ ਧੁੰਮਾਂ ਪਾਈਆਂ, ਨਿੱਤ ਫਿਰਦੀ ਸਾਂ ਵਾਂਗ ਸ਼ੁਦਾਈਆਂ,
ਹੀਰ ਢੂੰਡੇਦੀ ਝੱਲਾਂ, ਨੀਂ ਬਦਲੇ ਰਾਂਝਣ ਦੇ।
ਇਸ਼ਕ ਸੁਖਾਲਾ ਲੋਕਾਂ ਭਾਣੇ, ਜਿਸ ਤਨ ਵਰਤੇ ਸੋਈਓ ਜਾਣੇ,
ਮੈਂ ਘਾਇਲ ਕੀਤੀ ਸੱਲਾਂ, ਨੀਂ ਬਦਲੇ ਰਾਂਝਣ ਦੇ।
ਮੁਦਤਾਂ ਹੋਈਆਂ ਚਾਕ ਨਾ ਆਇਆ, ਬਾਬਲ ਮੇਰੇ ਕਾਜ ਰਚਾਇਆ,
ਮੈਂ ਆਪ ਹਜ਼ਾਰੇ ਚੱਲਾਂ, ਨੀਂ ਬਦਲੇ ਰਾਂਝਣ ਦੇ।
ਅੱਜ ਕੋਈ ਦਰਦੀ ਪੀਆ ਵੱਲ ਜਾਵੇ, ਹਾਲ ਅਸਾਡਾ ਜਾ ਸੁਣਾਵੇ,
ਮੈਂ ਕਿਹੜਾ ਕਾਸਦ ਘੱਲਾਂ, ਨੀਂ ਬਦਲੇ ਰਾਂਝਣ ਦੇ।
ਮੀਰਾਂ ਸ਼ਾਹ ਧਨ ਇਹ ਦਿਲ ਭਾਵੇ, ਜੇ ਸਾਬਰ ਮੇਰੀ ਆਸ ਪੁਚਾਵੇ,
ਮੈਂ ਦਰ ਉਸਦਾ ਜਾ ਮੱਲਾਂ, ਨੀਂ ਬਦਲੇ ਰਾਂਝਣ ਦੇ।
meriaan hon ishak diaan gallan, nin badale ranjhan de.
es ishak de kathan puaarre, badd badere suli charrhe,
hor luhaeeaan khallan, nin badale ranjhan de.
murakh ral mil karan vicharan, meriaan mahi nal baharan,
main lakkh taane sir jhallan, nin badale ranjhan de.
ishak mahi de dhunman paeeaan, nitt phiradi san vang shudaeeaan,
hir dhundedi jhallan, nin badale ranjhan de.
ishak sukhala lokan bhane, jis tan varate soeeo jane,
main ghail kiti sallan, nin badale ranjhan de.
mudatan hoeeaan chak na aaiaa, babal mere kaj rachaiaa,
main aap hazare challan, nin badale ranjhan de.
ajj koee daradi piaa vall jave, hal asada ja sunave,
main kiharra kasad ghallan, nin badale ranjhan de.
miran shah dhan ih dil bhave, je sabar meri aas puchave,
main dar usada ja mallan, nin badale ranjhan de.