ਬੋਲੀਆਂBoliyan

جائے کہو کوئی شام سوندر سیوں

ਜਾਇ ਕਹੋ ਕੋਈ ਸ਼ਾਮ ਸੁੰਦਰ ਸਿਉਂ

Shahmukhi

جائے کہو کوئی شام سوندر سیوں،

درس دکھݨ دی تانگھ سدا۔

نتّ دے وچوڑے نے پھوک جلائی،

بس کر سجّݨا مکّھ دکھلاہ۔

نام صابر دے بخش بیادبی،

ذات تیری ہے رحمانی،

میں آجز دی پیت پراݨی،

جیوں جانے تیوں اوڑ نبھاہ۔

مدّتاں ہوئیاں آ مل سائیاں،

آئی لباں تے جان میری،

واہ واہ تیرے ناز انوکھے،

ہزر کتے، کتے وصل تیرا۔

جھبّ مڑ آویں نا ترساویں،

عیب نماݨی دے کجّ سجّݨا،

جو کجھ بیتی نال اساڈے،

کسنوں آکھاں تیرے سوا۔

میراں شاہ نوں آس ملݨ دی،

پل پل دل نوں لگّ رہی ہے،

تن من تیں پر گھول گھمایا،

آ پیاریا توں لے گل لا۔

Gurmukhi

ਜਾਇ ਕਹੋ ਕੋਈ ਸ਼ਾਮ ਸੁੰਦਰ ਸਿਉਂ,

ਦਰਸ ਦਖਣ ਦੀ ਤਾਂਘ ਸਦਾ।

ਨਿੱਤ ਦੇ ਵਿਚੋੜੇ ਨੇ ਫੂਕ ਜਲਾਈ,

ਬਸ ਕਰ ਸੱਜਣਾ ਮੁੱਖ ਦਿਖਲਾਹ।

ਨਾਮ ਸਾਬਰ ਦੇ ਬਖ਼ਸ਼ ਬੇਅਦਬੀ,

ਜਾਤ ਤੇਰੀ ਹੈ ਰਹਿਮਾਨੀ,

ਮੈਂ ਆਜਿਜ਼ ਦੀ ਪੀਤ ਪੁਰਾਣੀ,

ਜਿਉਂ ਜਾਨੇ ਤਿਉਂ ਓੜ ਨਿਭਾਹ।

ਮੁੱਦਤਾਂ ਹੋਈਆਂ ਆ ਮਿਲ ਸਾਈਆਂ,

ਆਈ ਲਬਾਂ ਤੇ ਜਾਨ ਮੇਰੀ,

ਵਾਹ ਵਾਹ ਤੇਰੇ ਨਾਜ਼ ਅਨੋਖੇ,

ਹਿਜ਼ਰ ਕਿਤੇ, ਕਿਤੇ ਵਸਲ ਤੇਰਾ।

ਝੱਬ ਮੁੜ ਆਵੀਂ ਨਾ ਤਰਸਾਵੀਂ,

ਐਬ ਨਿਮਾਣੀ ਦੇ ਕੱਜ ਸੱਜਣਾ,

ਜੋ ਕੁਝ ਬੀਤੀ ਨਾਲ ਅਸਾਡੇ,

ਕਿਸਨੂੰ ਆਖਾਂ ਤੇਰੇ ਸਿਵਾ।

ਮੀਰਾਂ ਸ਼ਾਹ ਨੂੰ ਆਸ ਮਿਲਣ ਦੀ,

ਪਲ ਪਲ ਦਿਲ ਨੂੰ ਲੱਗ ਰਹੀ ਹੈ,

ਤਨ ਮਨ ਤੈਂ ਪਰ ਘੋਲ ਘੁਮਾਇਆ,

ਆ ਪਿਆਰਿਆ ਤੂੰ ਲੈ ਗਲ ਲਾ।

Roman

jai kaho koee sham sundar siun,

daras dakhan di tangh sada.

nitt de vichorre ne phuk jalaee,

bas kar sajjana mukkh dikhalah.

nam sabar de bakhash beadabi,

jat teri hai rahimani,

main aajiz di pit purani,

jiun jane tiun orr nibhah.

muddatan hoeeaan aa mil saeeaan,

aaee laban te jan meri,

vah vah tere naz anokhe,

hizar kite, kite vasal tera.

jhabb murr aavin na tarasavin,

aib nimani de kajj sajjana,

jo kujh biti nal asade,

kisanun aakhan tere siva.

miran shah nun aas milan di,

pal pal dil nun lagg rahi hai,

tan man tain par ghol ghumaiaa,

aa piaariaa tun lai gal la.