میں بردی ہاں تیری وے سجّݨا
ਮੈਂ ਬਰਦੀ ਹਾਂ ਤੇਰੀ ਵੇ ਸੱਜਣਾ
میں بردی ہاں تیری وے سجّݨا،
درس دکھا اک ویری۔
طلب دیکھݨ دی ہردم رہندی،
چوٹ جدائیاں دی جند سہندی،
میں ہوئی آں خاک دی ڈھیری۔
ہورنا نال توں ہسّدا رسدا،
سانوں دل دا بھیت نا دسّدا،
نتّ ترسے جند میری۔
واہ واہ تیرے ناز اولّڑے،
جسنے ذاتے اوس سولّڑے،
میں کر رہی ڈھونڈ بتھیری۔
جاں نیݨاں دی چمک دکھائی،
بھلّ گئی سدّھ بدّھ تے چترائی،
میں عشق تیرے نے گھیری۔
فانی دم دا کی بھرواسا،
اس دنیاں دا کوڑا واسا،
جیون جوگی دی پھیری۔
نپّٹ کمینی اوگݨہاری،
بابل دی سہوں تیں پر واری،
لاج رکھیں توں میری۔
میراں شاہ جاں آوے وہڑے،
وچ چشما دے لاوے ڈیرے،
میں باجھ دماں دے چیری۔
ਮੈਂ ਬਰਦੀ ਹਾਂ ਤੇਰੀ ਵੇ ਸੱਜਣਾ,
ਦਰਸ ਦਿਖਾ ਇਕ ਵੇਰੀ।
ਤਲਬ ਦੇਖਣ ਦੀ ਹਰਦਮ ਰਹਿੰਦੀ,
ਚੋਟ ਜੁਦਾਈਆਂ ਦੀ ਜਿੰਦ ਸਹਿੰਦੀ,
ਮੈਂ ਹੋਈ ਆਂ ਖ਼ਾਕ ਦੀ ਢੇਰੀ।
ਹੋਰਨਾ ਨਾਲ ਤੂੰ ਹੱਸਦਾ ਰਸਦਾ,
ਸਾਨੂੰ ਦਿਲ ਦਾ ਭੇਤ ਨਾ ਦੱਸਦਾ,
ਨਿੱਤ ਤਰਸੇ ਜਿੰਦ ਮੇਰੀ।
ਵਾਹ ਵਾਹ ਤੇਰੇ ਨਾਜ਼ ਅਵੱਲੜੇ,
ਜਿਸਨੇ ਜਾਤੇ ਉਸ ਸਵੱਲੜੇ,
ਮੈਂ ਕਰ ਰਹੀ ਢੂੰਡ ਬਥੇਰੀ।
ਜਾਂ ਨੈਣਾਂ ਦੀ ਚਮਕ ਦਿਖਾਈ,
ਭੁੱਲ ਗਈ ਸੁੱਧ ਬੁੱਧ ਤੇ ਚਤਰਾਈ,
ਮੈਂ ਇਸ਼ਕ ਤੇਰੇ ਨੇ ਘੇਰੀ।
ਫ਼ਾਨੀ ਦਮ ਦਾ ਕੀ ਭਰਵਾਸਾ,
ਇਸ ਦੁਨੀਆਂ ਦਾ ਕੂੜਾ ਵਾਸਾ,
ਜੀਵਨ ਜੋਗੀ ਦੀ ਫੇਰੀ।
ਨਿੱਪਟ ਕਮੀਨੀ ਔਗੁਣਹਾਰੀ,
ਬਾਬਲ ਦੀ ਸਹੁੰ ਤੈਂ ਪਰ ਵਾਰੀ,
ਲਾਜ ਰਖੀਂ ਤੂੰ ਮੇਰੀ।
ਮੀਰਾਂ ਸ਼ਾਹ ਜਾਂ ਆਵੇ ਵਿਹੜੇ,
ਵਿਚ ਚਸ਼ਮਾ ਦੇ ਲਾਵੇ ਡੇਰੇ,
ਮੈਂ ਬਾਝ ਦਮਾਂ ਦੇ ਚੇਰੀ।
main baradi han teri ve sajjana,
daras dikha ik veri.
talab dekhan di haradam rahindi,
chot judaeeaan di jind sahindi,
main hoee aan khak di dheri.
horana nal tun hassada rasada,
sanun dil da bhet na dassada,
nitt tarase jind meri.
vah vah tere naz avallarre,
jisane jate us savallarre,
main kar rahi dhund batheri.
jan nainan di chamak dikhaee,
bhull gee suddh buddh te chataraee,
main ishak tere ne gheri.
fani dam da ki bharavasa,
is duniaan da kurra vasa,
jivan jogi di pheri.
nippat kamini augunahari,
babal di sahun tain par vari,
laj rakhin tun meri.
miran shah jan aave viharre,
vich chashama de lave dere,
main bajh daman de cheri.