ਬੋਲੀਆਂBoliyan

کسنوں میں آکھاں سئیو جند گئی

ਕਿਸਨੂੰ ਮੈਂ ਆਖਾਂ ਸਈਓ ਜਿੰਦ ਗਈ

Shahmukhi

کسنوں میں آکھاں سئیو جند گئی،

نیں نتّ دے وچھوڑے نے مار لئی۔

عشق دی بھاہ سینے وچ بھڑکے،

سانگ ہزر دی جگر وچ رڑکے،

جو کجھ بیتی سوئی سر صحیح نیں۔

چاک ماہی نے درد نا کیتا،

روندی نوں چھڈّ گیا من میتا،

اوگݨہاری کلڑی میں رہی نیں۔

دہاز عشق دی میں دیاں دہائی،

دلبر کٹّھیاں وانگ کسائی،

دل دی آس دلے وچ رہی نیں۔

میراں شاہ میں کلیر جاواں،

رو رو دل دا حال سݨاواں،

صابر پیر دا نام صحیح نیں۔

Gurmukhi

ਕਿਸਨੂੰ ਮੈਂ ਆਖਾਂ ਸਈਓ ਜਿੰਦ ਗਈ,

ਨੀਂ ਨਿੱਤ ਦੇ ਵਿਛੋੜੇ ਨੇ ਮਾਰ ਲਈ।

ਇਸ਼ਕ ਦੀ ਭਾਹ ਸੀਨੇ ਵਿਚ ਭੜਕੇ,

ਸਾਂਗ ਹਿਜ਼ਰ ਦੀ ਜਿਗਰ ਵਿਚ ਰੜਕੇ,

ਜੋ ਕੁਝ ਬੀਤੀ ਸੋਈ ਸਿਰ ਸਹੀ ਨੀਂ।

ਚਾਕ ਮਾਹੀ ਨੇ ਦਰਦ ਨਾ ਕੀਤਾ,

ਰੋਂਦੀ ਨੂੰ ਛੱਡ ਗਿਆ ਮਨ ਮੀਤਾ,

ਔਗੁਣਹਾਰੀ ਕਲੜੀ ਮੈਂ ਰਹੀ ਨੀਂ।

ਦਿਹਾਜ਼ ਇਸ਼ਕ ਦੀ ਮੈਂ ਦਿਆਂ ਦੁਹਾਈ,

ਦਿਲਬਰ ਕੁੱਠੀਆਂ ਵਾਂਗ ਕਸਾਈ,

ਦਿਲ ਦੀ ਆਸ ਦਿਲੇ ਵਿਚ ਰਹੀ ਨੀਂ।

ਮੀਰਾਂ ਸ਼ਾਹ ਮੈਂ ਕਲੇਰ ਜਾਵਾਂ,

ਰੋ ਰੋ ਦਿਲ ਦਾ ਹਾਲ ਸੁਣਾਵਾਂ,

ਸਾਬਰ ਪੀਰ ਦਾ ਨਾਮ ਸਹੀ ਨੀਂ।

Roman

kisanun main aakhan seeo jind gee,

nin nitt de vichhorre ne mar lee.

ishak di bhah sine vich bharrake,

sang hizar di jigar vich rarrake,

jo kujh biti soee sir sahi nin.

chak mahi ne darad na kita,

rondi nun chhadd giaa man mita,

augunahari kalarri main rahi nin.

dihaz ishak di main diaan duhaee,

dilabar kutthiaan vang kasaee,

dil di aas dile vich rahi nin.

miran shah main kaler javan,

ro ro dil da hal sunavan,

sabar pir da nam sahi nin.