تینوں رب کریم دا واسطہ ہے
ਤੈਨੂੰ ਰੱਬ ਕਰੀਮ ਦਾ ਵਾਸਤਾ ਹੈ
تینوں رب کریم دا واسطہ ہے،
آویں وے دلبر پیاریا۔
چھوڑ اساں کہڑا وسایا،
بھاگ چنگیرے جہنوں لے گل لایا،
کت گݨ سانوں وساریا۔
اوگݨہاری تتّی دیا سائیاں،
یاد کر جد اکّھیاں لائیاں،
آ مل سہݨیا ساریا۔
گھول گھتّی تیری اک پھیری توں،
بابل دی سہوں نام تیرے توں،
دوناں جہانا نوں واریا۔
دل دا حال سݨاواں کس نوں،
نپٹ کمینی جاݨکے مینوں،
وچ جدائیاں ماریا۔
تیرے کارݨ میں جوگ کمایا،
گل الفی تن ببھوت رمایا،
در در الکّھ پکاریا۔
حضرت سیّد پیر گھڑامی،
مطلب پورے ہوݨ مدامی،
تیں پر تن من واریا۔
میراں شاہ میں گھول گھمایا،
جے کوئی در تیرے پر آیا،
ظاہر باتن تاریا۔
ਤੈਨੂੰ ਰੱਬ ਕਰੀਮ ਦਾ ਵਾਸਤਾ ਹੈ,
ਆਵੀਂ ਵੇ ਦਿਲਬਰ ਪਿਆਰਿਆ।
ਛੋੜ ਅਸਾਂ ਕਿਹੜਾ ਵਸਾਇਆ,
ਭਾਗ ਚੰਗੇਰੇ ਜਿਹਨੂੰ ਲੈ ਗਲ ਲਾਇਆ,
ਕਿਤ ਗੁਣ ਸਾਨੂੰ ਵਿਸਾਰਿਆ।
ਔਗੁਣਹਾਰੀ ਤੱਤੀ ਦਿਆ ਸਾਈਆਂ,
ਯਾਦ ਕਰ ਜਦ ਅੱਖੀਆਂ ਲਾਈਆਂ,
ਆ ਮਿਲ ਸੁਹਣਿਆ ਸਾਰਿਆ।
ਘੋਲ ਘੱਤੀ ਤੇਰੀ ਇਕ ਫੇਰੀ ਤੋਂ,
ਬਾਬਲ ਦੀ ਸਹੁੰ ਨਾਮ ਤੇਰੇ ਤੋਂ,
ਦੋਨਾਂ ਜਹਾਨਾ ਨੂੰ ਵਾਰਿਆ।
ਦਿਲ ਦਾ ਹਾਲ ਸੁਣਾਵਾਂ ਕਿਸ ਨੂੰ,
ਨਿਪਟ ਕਮੀਨੀ ਜਾਣਕੇ ਮੈਨੂੰ,
ਵਿਚ ਜੁਦਾਈਆਂ ਮਾਰਿਆ।
ਤੇਰੇ ਕਾਰਣ ਮੈਂ ਜੋਗ ਕਮਾਇਆ,
ਗਲ ਅਲਫ਼ੀ ਤਨ ਬਭੂਤ ਰਮਾਇਆ,
ਦਰ ਦਰ ਅਲੱਖ ਪੁਕਾਰਿਆ।
ਹਜ਼ਰਤ ਸੱਯਦ ਪੀਰ ਘੜਾਮੀ,
ਮਤਲਬ ਪੂਰੇ ਹੋਣ ਮਦਾਮੀ,
ਤੈਂ ਪਰ ਤਨ ਮਨ ਵਾਰਿਆ।
ਮੀਰਾਂ ਸ਼ਾਹ ਮੈਂ ਘੋਲ ਘੁਮਾਇਆ,
ਜੇ ਕੋਈ ਦਰ ਤੇਰੇ ਪੁਰ ਆਇਆ,
ਜ਼ਾਹਰ ਬਾਤਨ ਤਾਰਿਆ।
tainun rabb karim da vasata hai,
aavin ve dilabar piaariaa.
chhorr asan kiharra vasaiaa,
bhag changere jihanun lai gal laiaa,
kit gun sanun visariaa.
augunahari tatti diaa saeeaan,
yad kar jad akkhiaan laeeaan,
aa mil suhaniaa sariaa.
ghol ghatti teri ik pheri ton,
babal di sahun nam tere ton,
donan jahana nun variaa.
dil da hal sunavan kis nun,
nipat kamini janake mainun,
vich judaeeaan mariaa.
tere karan main jog kamaiaa,
gal alafi tan babhut ramaiaa,
dar dar alakkh pukariaa.
hazarat sayyad pir gharrami,
matalab pure hon madami,
tain par tan man variaa.
miran shah main ghol ghumaiaa,
je koee dar tere pur aaiaa,
zahar batan tariaa.