اکّھیاں لگ گئیاں، چشتی صابر دوارے
ਅੱਖੀਆਂ ਲਗ ਗਈਆਂ, ਚਿਸ਼ਤੀ ਸਾਬਰ ਦੁਆਰੇ
اکّھیاں لگ گئیاں، چشتی صابر دوارے۔
سئیو کلیر جاواں، رو رو حال سݨاواں،
دل دا مطلب پاواں، چشتی صابر دوارے۔
خواجہ گنج شکر دا، اتھے فیز مدام،
کرساں جا غلامی چشتی صابر دوارے۔
وچ کنز کدوری، پیندی مول نا پوری،
ہوندی خاص حضوری، چشتی صابر دوارے۔
جاندے قسمت والے، عاشق ہو متوالے،
پیندے پریم پیالے، چشتی صابر دوارے۔
میراں شاہ بلہاری، پائے وصل ہلاری،
لاکے نیݨ نظارے، چشتی صابر دوارے۔
ਅੱਖੀਆਂ ਲਗ ਗਈਆਂ, ਚਿਸ਼ਤੀ ਸਾਬਰ ਦੁਆਰੇ।
ਸਈਓ ਕਲੇਰ ਜਾਵਾਂ, ਰੋ ਰੋ ਹਾਲ ਸੁਣਾਵਾਂ,
ਦਿਲ ਦਾ ਮਤਲਬ ਪਾਵਾਂ, ਚਿਸ਼ਤੀ ਸਾਬਰ ਦੁਆਰੇ।
ਖ਼ਵਾਜਾ ਗੰਜ ਸ਼ਕਰ ਦਾ, ਉਥੇ ਫ਼ੈਜ਼ ਮਦਾਮ,
ਕਰਸਾਂ ਜਾ ਗ਼ੁਲਾਮੀ ਚਿਸ਼ਤੀ ਸਾਬਰ ਦੁਆਰੇ।
ਵਿਚ ਕਨਜ਼ ਕਦੂਰੀ, ਪੈਂਦੀ ਮੂਲ ਨਾ ਪੂਰੀ,
ਹੁੰਦੀ ਖ਼ਾਸ ਹਜ਼ੂਰੀ, ਚਿਸ਼ਤੀ ਸਾਬਰ ਦੁਆਰੇ।
ਜਾਂਦੇ ਕਿਸਮਤ ਵਾਲੇ, ਆਸ਼ਕ ਹੋ ਮਤਵਾਲੇ,
ਪੀਂਦੇ ਪ੍ਰੇਮ ਪਿਆਲੇ, ਚਿਸ਼ਤੀ ਸਾਬਰ ਦੁਆਰੇ।
ਮੀਰਾਂ ਸ਼ਾਹ ਬਲਿਹਾਰੀ, ਪਾਏ ਵਸਲ ਹਲਾਰੀ,
ਲਾਕੇ ਨੈਣ ਨਜ਼ਾਰੇ, ਚਿਸ਼ਤੀ ਸਾਬਰ ਦੁਆਰੇ।
akkhiaan lag geeaan, chishati sabar duaare.
seeo kaler javan, ro ro hal sunavan,
dil da matalab pavan, chishati sabar duaare.
khavaja ganj shakar da, uthe faiz madam,
karasan ja ghulami chishati sabar duaare.
vich kanaz kaduri, paindi mul na puri,
hundi khas hazuri, chishati sabar duaare.
jande kisamat vale, aashak ho matavale,
pinde prem piaale, chishati sabar duaare.
miran shah balihari, pae vasal halari,
lake nain nazare, chishati sabar duaare.