ਬੋਲੀਆਂBoliyan

میں باجھ دماں دے بردی

ਮੈਂ ਬਾਝ ਦਮਾਂ ਦੇ ਬਰਦੀ

Shahmukhi

میں باجھ دماں دے بردی،

توں جھڑکاں نا دے یار۔

رل مل سئیاں مارن بولی،

صورت تیری توں میں گھولی،

درشن دیکھݨ نوں مردی۔

تن من دے وچ ڈیرا تیرا،

تہیوں کاابا کبلا میرا،

میں جھک سجدے کردی۔

واہ واہ تیریاں بیپرواہیاں،

کتے توڑیں کتے اوڑ نبھائیاں،

گلّ کوئی سردی۔

میں مٹّھیاں تیرے ناز نیازاں،

سر کٹوائے محرم رازاں،

میں بیپرواہیوں ڈردی۔

میراں شاہ میں تن من واراں،

بھیکھ پیا ہݨ موڑ مہاراں،

میں باندی تیرے دردی۔

Gurmukhi

ਮੈਂ ਬਾਝ ਦਮਾਂ ਦੇ ਬਰਦੀ,

ਤੂੰ ਝਿੜਕਾਂ ਨਾ ਦੇ ਯਾਰ।

ਰਲ ਮਿਲ ਸਈਆਂ ਮਾਰਨ ਬੋਲੀ,

ਸੂਰਤ ਤੇਰੀ ਤੋਂ ਮੈਂ ਘੋਲੀ,

ਦਰਸ਼ਨ ਦੇਖਣ ਨੂੰ ਮਰਦੀ।

ਤਨ ਮਨ ਦੇ ਵਿਚ ਡੇਰਾ ਤੇਰਾ,

ਤੁਹੀਓਂ ਕਾਅਬਾ ਕਿਬਲਾ ਮੇਰਾ,

ਮੈਂ ਝੁਕ ਸਿਜਦੇ ਕਰਦੀ।

ਵਾਹ ਵਾਹ ਤੇਰੀਆਂ ਬੇਪਰਵਾਹੀਆਂ,

ਕਿਤੇ ਤੋੜੇਂ ਕਿਤੇ ਓੜ ਨਿਭਾਈਆਂ,

ਗੱਲ ਕੋਈ ਸਰਦੀ।

ਮੈਂ ਮੁੱਠੀਆਂ ਤੇਰੇ ਨਾਜ਼ ਨਿਆਜ਼ਾਂ,

ਸਿਰ ਕਟਵਾਏ ਮਹਿਰਮ ਰਾਜ਼ਾਂ,

ਮੈਂ ਬੇਪਰਵਾਹੀਉਂ ਡਰਦੀ।

ਮੀਰਾਂ ਸ਼ਾਹ ਮੈਂ ਤਨ ਮਨ ਵਾਰਾਂ,

ਭੀਖ ਪੀਆ ਹੁਣ ਮੋੜ ਮੁਹਾਰਾਂ,

ਮੈਂ ਬਾਂਦੀ ਤੇਰੇ ਦਰਦੀ।

Roman

main bajh daman de baradi,

tun jhirrakan na de yar.

ral mil seeaan maran boli,

surat teri ton main gholi,

darashan dekhan nun maradi.

tan man de vich dera tera,

tuhion kaaba kibala mera,

main jhuk sijade karadi.

vah vah teriaan beparavahiaan,

kite torren kite orr nibhaeeaan,

gall koee saradi.

main mutthiaan tere naz niaazan,

sir katavae mahiram razan,

main beparavahiun daradi.

miran shah main tan man varan,

bhikh piaa hun morr muharan,

main bandi tere daradi.