ਬੋਲੀਆਂBoliyan

میں بردی ہاں صابر پیا رے

ਮੈਂ ਬਰਦੀ ਹਾਂ ਸਾਬਰ ਪੀਆ ਰੇ

Shahmukhi

میں بردی ہاں صابر پیا رے،

نام اللہ دے سانوں درس دکھاویں۔

شہر مدینا کلیر تیرا،

طرف تیری نتّ سجدا میرا،

نپٹ کمینی بندی دامن لاویں۔

سپنے اندر درس دکھاویں،

جاں جاگاں تاں نظر نا آویں،

اوگݨہاری سائیاں نا ترساویں۔

آݨ پڑی تیرے کلیر دوارے،

میرے جہیاں تے سی لکّھ ناری،

وہدت والا مینوں جام پیاویں۔

تیرے کارن میں جوگ کمایا،

گل الفی تن ببھوت رمایا،

گنج شکر والا فیز بلاویں۔

میراں شاہ ولّ موڑ مہاراں،

کرم کرے تاں ہوݨ بہاراں،

دامن لگّیاں دی اوڑ نبھاویں۔

Gurmukhi

ਮੈਂ ਬਰਦੀ ਹਾਂ ਸਾਬਰ ਪੀਆ ਰੇ,

ਨਾਮ ਅੱਲਾਹ ਦੇ ਸਾਨੂੰ ਦਰਸ ਦਿਖਾਵੀਂ।

ਸ਼ਹਿਰ ਮਦੀਨਾ ਕਲੇਰ ਤੇਰਾ,

ਤਰਫ਼ ਤੇਰੀ ਨਿੱਤ ਸਿਜਦਾ ਮੇਰਾ,

ਨਿਪਟ ਕਮੀਨੀ ਬੰਦੀ ਦਾਮਨ ਲਾਵੀਂ।

ਸੁਪਨੇ ਅੰਦਰ ਦਰਸ ਦਿਖਾਵੇਂ,

ਜਾਂ ਜਾਗਾਂ ਤਾਂ ਨਜ਼ਰ ਨਾ ਆਵੇਂ,

ਔਗੁਣਹਾਰੀ ਸਾਈਆਂ ਨਾ ਤਰਸਾਵੀਂ।

ਆਣ ਪੜੀ ਤੇਰੇ ਕਲੇਰ ਦੁਆਰੇ,

ਮੇਰੇ ਜਿਹੀਆਂ ਤੇ ਸੀ ਲੱਖ ਨਾਰੀ,

ਵਹਿਦਤ ਵਾਲਾ ਮੈਨੂੰ ਜਾਮ ਪਿਆਵੀਂ।

ਤੇਰੇ ਕਾਰਨ ਮੈਂ ਜੋਗ ਕਮਾਇਆ,

ਗਲ ਅਲਫ਼ੀ ਤਨ ਬਭੂਤ ਰਮਾਇਆ,

ਗੰਜ ਸ਼ਕਰ ਵਾਲਾ ਫ਼ੈਜ਼ ਬੁਲਾਵੀਂ।

ਮੀਰਾਂ ਸ਼ਾਹ ਵੱਲ ਮੋੜ ਮੁਹਾਰਾਂ,

ਕਰਮ ਕਰੇ ਤਾਂ ਹੋਣ ਬਹਾਰਾਂ,

ਦਾਮਨ ਲੱਗੀਆਂ ਦੀ ਓੜ ਨਿਭਾਵੀਂ।

Roman

main baradi han sabar piaa re,

nam allah de sanun daras dikhavin.

shahir madina kaler tera,

taraf teri nitt sijada mera,

nipat kamini bandi daman lavin.

supane andar daras dikhaven,

jan jagan tan nazar na aaven,

augunahari saeeaan na tarasavin.

aan parri tere kaler duaare,

mere jihiaan te si lakkh nari,

vahidat vala mainun jam piaavin.

tere karan main jog kamaiaa,

gal alafi tan babhut ramaiaa,

ganj shakar vala faiz bulavin.

miran shah vall morr muharan,

karam kare tan hon baharan,

daman laggiaan di orr nibhavin.