میں تیرے نام توں جند وارثاں
ਮੈਂ ਤੇਰੇ ਨਾਮ ਤੋਂ ਜਿੰਦ ਵਾਰਸਾਂ
میں تیرے نام توں جند وارثاں،
جھب آویں توں کلیر والیا۔
سک پریم دی تن من پھوکدی،
نتّ صابر صابر کوکدی،
تیرے عشق میرا جی جالیا۔
لویں سار نماݨی دی آݨکے،
اوگݨہار نوں گولڑی جاݨکے،
کیہا میرے ولّوں چت چاا لیا۔
تینوں واسطہ چشتی فرید دا،
مینوں شوق لگا تیری دید دا،
جگّ ٹول تیرا در پا لیا۔
مینوں لگیاں تانگھاں تیریاں،
میرے جہیاں ہور بتیریاں،
آویں مست سدا متوالیا۔
مینوں ہار شنگار نا بھانودا،
تیرے نام دا ورد سہانودا،
جو کجھ پاؤݨا سی سو پا لیا۔
مینوں قسم ہے ذات غاپھور دی،
میراں شاہ غلام حضور دی،
میں تاں نہوں تیرے سنگ لا لیا۔
ਮੈਂ ਤੇਰੇ ਨਾਮ ਤੋਂ ਜਿੰਦ ਵਾਰਸਾਂ,
ਝਬ ਆਵੀਂ ਤੂੰ ਕਲੇਰ ਵਾਲਿਆ।
ਸਿਕ ਪ੍ਰੇਮ ਦੀ ਤਨ ਮਨ ਫੂਕਦੀ,
ਨਿੱਤ ਸਾਬਰ ਸਾਬਰ ਕੂਕਦੀ,
ਤੇਰੇ ਇਸ਼ਕ ਮੇਰਾ ਜੀ ਜਾਲਿਆ।
ਲਵੀਂ ਸਾਰ ਨਿਮਾਣੀ ਦੀ ਆਣਕੇ,
ਔਗੁਣਹਾਰ ਨੂੰ ਗੋਲੜੀ ਜਾਣਕੇ,
ਕੇਹਾ ਮੇਰੇ ਵੱਲੋਂ ਚਿਤ ਚਾਅ ਲਿਆ।
ਤੈਨੂੰ ਵਾਸਤਾ ਚਿਸ਼ਤੀ ਫ਼ਰੀਦ ਦਾ,
ਮੈਨੂੰ ਸ਼ੌਕ ਲਗਾ ਤੇਰੀ ਦੀਦ ਦਾ,
ਜੱਗ ਟੋਲ ਤੇਰਾ ਦਰ ਪਾ ਲਿਆ।
ਮੈਨੂੰ ਲਗੀਆਂ ਤਾਂਘਾਂ ਤੇਰੀਆਂ,
ਮੇਰੇ ਜਿਹੀਆਂ ਹੋਰ ਬਤੇਰੀਆਂ,
ਆਵੀਂ ਮਸਤ ਸਦਾ ਮਤਵਾਲਿਆ।
ਮੈਨੂੰ ਹਾਰ ਸ਼ਿੰਗਾਰ ਨਾ ਭਾਂਵਦਾ,
ਤੇਰੇ ਨਾਮ ਦਾ ਵਿਰਦ ਸੁਹਾਂਵਦਾ,
ਜੋ ਕੁਝ ਪਾਉਣਾ ਸੀ ਸੋ ਪਾ ਲਿਆ।
ਮੈਨੂੰ ਕਸਮ ਹੈ ਜ਼ਾਤ ਗ਼ਾਫੂਰ ਦੀ,
ਮੀਰਾਂ ਸ਼ਾਹ ਗ਼ੁਲਾਮ ਹਜ਼ੂਰ ਦੀ,
ਮੈਂ ਤਾਂ ਨਿਹੁੰ ਤੇਰੇ ਸੰਗ ਲਾ ਲਿਆ।
main tere nam ton jind varasan,
jhab aavin tun kaler valiaa.
sik prem di tan man phukadi,
nitt sabar sabar kukadi,
tere ishak mera ji jaliaa.
lavin sar nimani di aanake,
augunahar nun golarri janake,
keha mere vallon chit chaa liaa.
tainun vasata chishati farid da,
mainun shauk laga teri did da,
jagg tol tera dar pa liaa.
mainun lagiaan tanghan teriaan,
mere jihiaan hor bateriaan,
aavin masat sada matavaliaa.
mainun har shingar na bhanvada,
tere nam da virad suhanvada,
jo kujh pauna si so pa liaa.
mainun kasam hai zat ghaphur di,
miran shah ghulam hazur di,
main tan nihun tere sang la liaa.