ਬੋਲੀਆਂBoliyan

مورے صابر پیا نہیں آوے ہو

ਮੋਰੇ ਸਾਬਰ ਪੀਆ ਨਹੀਂ ਆਵੇ ਹੋ

Shahmukhi

مورے صابر پیا نہیں آوے ہو،

سکھی کون یتن کر ڈھونڈ۔

میرے پیا بہت دن لائے،

میں تے پتیاں لکھت کر ہاری،

واہ توں کوݨ سوتن بھرمائے۔

نتّ رووت بینتی کرت ہوں،

کوو سگھڑ چتر سجھائے۔

موری سرت موہن سنگ لاگی،

موہے کبی توں درس دکھائے۔

میراں شاہ میرا من چھینا،

جب نینوں سے نین ملائے۔

Gurmukhi

ਮੋਰੇ ਸਾਬਰ ਪੀਆ ਨਹੀਂ ਆਵੇ ਹੋ,

ਸਖੀ ਕਵਨ ਯਤਨ ਕਰ ਢੂੰਡ।

ਮੇਰੇ ਪੀਆ ਬਹੁਤ ਦਿਨ ਲਾਏ,

ਮੈਂ ਤੇ ਪਤੀਆਂ ਲਿਖਤ ਕਰ ਹਾਰੀ,

ਵਾਹ ਤੂੰ ਕੌਣ ਸੌਤਨ ਭਰਮਾਏ।

ਨਿੱਤ ਰੋਵਤ ਬੇਨਤੀ ਕਰਤ ਹੂੰ,

ਕੋਉ ਸੁਘੜ ਚਤਰ ਸੁਝਾਏ।

ਮੋਰੀ ਸੁਰਤ ਮੋਹਨ ਸੰਗ ਲਾਗੀ,

ਮੋਹੇ ਕਬੀ ਤੂੰ ਦਰਸ ਦਿਖਾਏ।

ਮੀਰਾਂ ਸ਼ਾਹ ਮੇਰਾ ਮਨ ਛੀਨਾ,

ਜਬ ਨੈਨੋਂ ਸੇ ਨੈਨ ਮਿਲਾਏ।

Roman

more sabar piaa nahin aave ho,

sakhi kavan yatan kar dhund.

mere piaa bahut din lae,

main te patiaan likhat kar hari,

vah tun kaun sautan bharamae.

nitt rovat benati karat hun,

kou sugharr chatar sujhae.

mori surat mohan sang lagi,

mohe kabi tun daras dikhae.

miran shah mera man chhina,

jab nainon se nain milae.