ਬੋਲੀਆਂBoliyan

میرے بانکے سپاہیاڑا میں وار سٹّی

ਮੇਰੇ ਬਾਂਕੇ ਸਿਪਾਹੀਅੜਾ ਮੈਂ ਵਾਰ ਸੁੱਟੀ

Shahmukhi

میرے بانکے سپاہیاڑا میں وار سٹّی،

کدے واگ اساں ولّ موڑیں۔

الست کہا تاں اکّھیاں لائیاں،

ہݨ نہیں سہندی جان جدائیاں،

توں نیݨ نیݨاں نال جوڑیں۔

تیرے گھوڑے دا روپ نرالا،

خاص براک ہے جنت والا،

نا لبّھدا لکّھ کروڑیں۔

ہوئے سوار آدم تے آیا،

شہر مدینا آݨ سہایا،

توں دامن نا چھوڑیں۔

میراں شاہ دربار پکارے،

ووہ امّت دی جان چھٹّکارے،

توں اتھے نا سانوں توڑیں۔

Gurmukhi

ਮੇਰੇ ਬਾਂਕੇ ਸਿਪਾਹੀਅੜਾ ਮੈਂ ਵਾਰ ਸੁੱਟੀ,

ਕਦੇ ਵਾਗ ਅਸਾਂ ਵੱਲ ਮੋੜੀਂ।

ਅਲਸਤ ਕਿਹਾ ਤਾਂ ਅੱਖੀਆਂ ਲਾਈਆਂ,

ਹੁਣ ਨਹੀਂ ਸਹਿੰਦੀ ਜਾਨ ਜੁਦਾਈਆਂ,

ਤੂੰ ਨੈਣ ਨੈਣਾਂ ਨਾਲ ਜੋੜੀਂ।

ਤੇਰੇ ਘੋੜੇ ਦਾ ਰੂਪ ਨਿਰਾਲਾ,

ਖ਼ਾਸ ਬੁਰਾਕ ਹੈ ਜਨਤ ਵਾਲਾ,

ਨਾ ਲੱਭਦਾ ਲੱਖ ਕਰੋੜੀਂ।

ਹੋਇ ਸਵਾਰ ਆਦਮ ਤੇ ਆਇਆ,

ਸ਼ਹਿਰ ਮਦੀਨਾ ਆਣ ਸੁਹਾਇਆ,

ਤੂੰ ਦਾਮਨ ਨਾ ਛੋੜੀਂ।

ਮੀਰਾਂ ਸ਼ਾਹ ਦਰਬਾਰ ਪੁਕਾਰੇ,

ਵੋਹ ਉੱਮਤ ਦੀ ਜਾਨ ਛੁੱਟਕਾਰੇ,

ਤੂੰ ਉਥੇ ਨਾ ਸਾਨੂੰ ਤੋੜੀਂ।

Roman

mere banke sipahiarra main var sutti,

kade vag asan vall morrin.

alasat kiha tan akkhiaan laeeaan,

hun nahin sahindi jan judaeeaan,

tun nain nainan nal jorrin.

tere ghorre da rup nirala,

khas burak hai janat vala,

na labbhada lakkh karorrin.

hoi savar aadam te aaiaa,

shahir madina aan suhaiaa,

tun daman na chhorrin.

miran shah darabar pukare,

voh ummat di jan chhuttakare,

tun uthe na sanun torrin.