آویں محرم پیارے جگ ٹول تھکی
ਆਵੀਂ ਮਹਿਰਮ ਪਿਆਰੇ ਜਗ ਟੋਲ ਥਕੀ
آویں محرم پیارے جگ ٹول تھکی،
جند گھول گھتی کدے درس دکھا۔
پیا عشق تیرا پیا پیش میرے،
نتّ ہزر تیرے دتّا پھوک جانی،
رکّھیں یاد میرے، سݨ پھریاد میرے،
دیویں داد میرے پیا اوڑ نبھاہ۔
تیرے عشق کٹّھے، لاکے نیݨ مٹّھے،
سینے کرک اٹّھی، دارو وصل پلا۔
کوکاں کوک کبیلے، کدے ہووݨ میلے،
پیاریا آݨ سویلے،، سانوں لے گل لا۔
بیٹھی اوسیاں پاواں کہنوں حال سݨاواں،
تتّی کس در جاواں پیا تیرے سوا،
کدی آ مل سائیاں، کتھے مدّتاں لائیاں،
تاہنے دیݨ پرائیاں، دتّی شرم گوا۔
پیا عشق تیرا جہدے پیش پیا،
کیہی شرم ہیا، دتّا خاک رلا۔
پیاریا منّ ارجوئی، میں تاں آزج ہوئی،
جاوے پیش نا کوئی جیوڑا نا ترسا۔
میراں شاہ سرور چشتی پیر پکاراں،
جہنے لکّھ ہزاراں دتّے پار لنگھا۔
ਆਵੀਂ ਮਹਿਰਮ ਪਿਆਰੇ ਜਗ ਟੋਲ ਥਕੀ,
ਜਿੰਦ ਘੋਲ ਘਤੀ ਕਦੇ ਦਰਸ ਦਿਖਾ।
ਪੀਆ ਇਸ਼ਕ ਤੇਰਾ ਪਿਆ ਪੇਸ਼ ਮੇਰੇ,
ਨਿੱਤ ਹਿਜ਼ਰ ਤੇਰੇ ਦਿੱਤਾ ਫੂਕ ਜਾਨੀ,
ਰੱਖੀਂ ਯਾਦ ਮੇਰੇ, ਸੁਣ ਫਰਿਆਦ ਮੇਰੇ,
ਦੇਵੀਂ ਦਾਦ ਮੇਰੇ ਪੀਆ ਓੜ ਨਿਭਾਹ।
ਤੇਰੇ ਇਸ਼ਕ ਕੁੱਠੇ, ਲਾਕੇ ਨੈਣ ਮੁੱਠੇ,
ਸੀਨੇ ਕਰਕ ਉੱਠੀ, ਦਾਰੂ ਵਸਲ ਪਿਲਾ।
ਕੂਕਾਂ ਕੂਕ ਕਬੇਲੇ, ਕਦੇ ਹੋਵਣ ਮੇਲੇ,
ਪਿਆਰਿਆ ਆਣ ਸਵੇਲੇ,, ਸਾਨੂੰ ਲੈ ਗਲ ਲਾ।
ਬੈਠੀ ਔਸੀਆਂ ਪਾਵਾਂ ਕਿਹਨੂੰ ਹਾਲ ਸੁਣਾਵਾਂ,
ਤੱਤੀ ਕਿਸ ਦਰ ਜਾਵਾਂ ਪੀਆ ਤੇਰੇ ਸਿਵਾ,
ਕਦੀ ਆ ਮਿਲ ਸਾਈਆਂ, ਕਿਥੇ ਮੁੱਦਤਾਂ ਲਾਈਆਂ,
ਤਾਹਨੇ ਦੇਣ ਪਰਾਈਆਂ, ਦਿੱਤੀ ਸ਼ਰਮ ਗਵਾ।
ਪੀਆ ਇਸ਼ਕ ਤੇਰਾ ਜਿਹਦੇ ਪੇਸ਼ ਪਿਆ,
ਕੇਹੀ ਸ਼ਰਮ ਹਿਆ, ਦਿੱਤਾ ਖ਼ਾਕ ਰਲਾ।
ਪਿਆਰਿਆ ਮੰਨ ਅਰਜੋਈ, ਮੈਂ ਤਾਂ ਆਜ਼ਜ ਹੋਈ,
ਜਾਵੇ ਪੇਸ਼ ਨਾ ਕੋਈ ਜਿਉੜਾ ਨਾ ਤਰਸਾ।
ਮੀਰਾਂ ਸ਼ਾਹ ਸਰਵਰ ਚਿਸ਼ਤੀ ਪੀਰ ਪੁਕਾਰਾਂ,
ਜਿਹਨੇ ਲੱਖ ਹਜ਼ਾਰਾਂ ਦਿੱਤੇ ਪਾਰ ਲੰਘਾ।
aavin mahiram piaare jag tol thaki,
jind ghol ghati kade daras dikha.
piaa ishak tera piaa pesh mere,
nitt hizar tere ditta phuk jani,
rakkhin yad mere, sun phariaad mere,
devin dad mere piaa orr nibhah.
tere ishak kutthe, lake nain mutthe,
sine karak utthi, daru vasal pila.
kukan kuk kabele, kade hovan mele,
piaariaa aan savele,, sanun lai gal la.
baithi ausiaan pavan kihanun hal sunavan,
tatti kis dar javan piaa tere siva,
kadi aa mil saeeaan, kithe muddatan laeeaan,
tahane den paraeeaan, ditti sharam gava.
piaa ishak tera jihade pesh piaa,
kehi sharam hiaa, ditta khak rala.
piaariaa mann arajoee, main tan aazaj hoee,
jave pesh na koee jiurra na tarasa.
miran shah saravar chishati pir pukaran,
jihane lakkh hazaran ditte par langha.