ਬੋਲੀਆਂBoliyan

مورے لاگے پیا سیوں نین

ਮੋਰੇ ਲਾਗੇ ਪੀਆ ਸਿਉਂ ਨੈਨ

Shahmukhi

مورے لاگے پیا سیوں نین۔

عشق پیا دے گھائل کیتی،

بھل گئی سکھ چین مورے۔

دل کی لاگی دل ہی جانے،

کوݨ سنے دکھ بین مورے۔

جب لاگی تب سار نا جاݨی،

اب لاگی دکھ دے مورے،

ہجر پیا دی پھوک جلائی،

سرت نہی دن رین مورے۔

جاؤ ری سکھی کوئی پی سے کہیو،

سار کدی آ لئیں مورے،

دو جگ اندر ہامی مورے،

حضرت ہسن حسین مورے۔

میراں شاہ چل صابر دوارے،

سیس الی مورے،

مورے لاگے پیا سیوں نین۔

Gurmukhi

ਮੋਰੇ ਲਾਗੇ ਪੀਆ ਸਿਉਂ ਨੈਨ।

ਇਸ਼ਕ ਪੀਆ ਦੇ ਘਾਇਲ ਕੀਤੀ,

ਭੁਲ ਗਈ ਸੁਖ ਚੈਨ ਮੋਰੇ।

ਦਿਲ ਕੀ ਲਾਗੀ ਦਿਲ ਹੀ ਜਾਨੈ,

ਕੌਣ ਸੁਨੇ ਦੁਖ ਬੈਨ ਮੋਰੇ।

ਜਬ ਲਾਗੀ ਤਬ ਸਾਰ ਨਾ ਜਾਣੀ,

ਅਬ ਲਾਗੀ ਦੁਖ ਦੇ ਮੋਰੇ,

ਹਿਜਰ ਪੀਆ ਦੀ ਫੂਕ ਜਲਾਈ,

ਸੁਰਤ ਨਹੀ ਦਿਨ ਰੈਨ ਮੋਰੇ।

ਜਾਓ ਰੀ ਸਖੀ ਕੋਈ ਪੀ ਸੇ ਕਹੀਓ,

ਸਾਰ ਕਦੀ ਆ ਲਈਂ ਮੋਰੇ,

ਦੋ ਜਗ ਅੰਦਰ ਹਾਮੀ ਮੋਰੇ,

ਹਜ਼ਰਤ ਹਸਨ ਹੁਸੈਨ ਮੋਰੇ।

ਮੀਰਾਂ ਸ਼ਾਹ ਚਲ ਸਾਬਰ ਦੁਆਰੇ,

ਸੀਸ ਅਲੀ ਮੋਰੇ,

ਮੋਰੇ ਲਾਗੇ ਪੀਆ ਸਿਉਂ ਨੈਨ।

Roman

more lage piaa siun nain.

ishak piaa de ghail kiti,

bhul gee sukh chain more.

dil ki lagi dil hi janai,

kaun sune dukh bain more.

jab lagi tab sar na jani,

ab lagi dukh de more,

hijar piaa di phuk jalaee,

surat nahi din rain more.

jao ri sakhi koee pi se kahio,

sar kadi aa leen more,

do jag andar hami more,

hazarat hasan husain more.

miran shah chal sabar duaare,

sis ali more,

more lage piaa siun nain.