ਬੋਲੀਆਂBoliyan

پچّھو نی میرا بالم کب گھر آوے

ਪੁੱਛੋ ਨੀ ਮੇਰਾ ਬਾਲਮ ਕਬ ਘਰ ਆਵੇ

Shahmukhi

پچّھو نی میرا بالم کب گھر آوے،

تپدی سکیندی جند نوں ترسائے۔

ڈھونڈت ڈھونڈت سدّھ بدّھ ہاری،

نظر نا آوے اوہدی صورت پیاری،

نپٹ کمینی بندی نوں لے گل لاوے۔

سگھڑ چتر کوو اوس ول جاوے،

پاؤ پکڑ کر ایہہ سمجھاوے،

پیت پراݨی نوں نا بھلاوے۔

میراں شاہ چل درشن پاواں،

سدا سہاگن نام دساواں،

ہار شنگار میرے من بھاوے۔

Gurmukhi

ਪੁੱਛੋ ਨੀ ਮੇਰਾ ਬਾਲਮ ਕਬ ਘਰ ਆਵੇ,

ਤਪਦੀ ਸਕੇਂਦੀ ਜਿੰਦ ਨੂੰ ਤਰਸਾਏ।

ਢੂੰਡਤ ਢੂੰਡਤ ਸੁੱਧ ਬੁੱਧ ਹਾਰੀ,

ਨਜ਼ਰ ਨਾ ਆਵੇ ਉਹਦੀ ਸੂਰਤ ਪਿਆਰੀ,

ਨਿਪਟ ਕਮੀਨੀ ਬੰਦੀ ਨੂੰ ਲੈ ਗਲ ਲਾਵੇ।

ਸੁਘੜ ਚਤਰ ਕੋਉ ਉਸ ਵਲ ਜਾਵੇ,

ਪਾਉ ਪਕੜ ਕਰ ਇਹ ਸਮਝਾਵੇ,

ਪੀਤ ਪੁਰਾਣੀ ਨੂੰ ਨਾ ਭੁਲਾਵੇ।

ਮੀਰਾਂ ਸ਼ਾਹ ਚਲ ਦਰਸ਼ਨ ਪਾਵਾਂ,

ਸਦਾ ਸੁਹਾਗਨ ਨਾਮ ਦਸਾਵਾਂ,

ਹਾਰ ਸ਼ਿੰਗਾਰ ਮੇਰੇ ਮਨ ਭਾਵੇ।

Roman

pucchho ni mera balam kab ghar aave,

tapadi sakendi jind nun tarasae.

dhundat dhundat suddh buddh hari,

nazar na aave uhadi surat piaari,

nipat kamini bandi nun lai gal lave.

sugharr chatar kou us val jave,

pau pakarr kar ih samajhave,

pit purani nun na bhulave.

miran shah chal darashan pavan,

sada suhagan nam dasavan,

har shingar mere man bhave.