ਬੋਲੀਆਂBoliyan

تتھا

ਤਥਾ

Shahmukhi

بخش لِکھنے والیاں جُملیاں نُوں، پڑ ھن والیاں کریں عطا سائیں۔

سُنن والیاں نُوں بخش خوشی دولت، رکھیں ذوق تے شوق دا چا سائیں۔

رکھیں شرم حیا تُوں جملیاں دا، میٹی مُٹھ ہی دئیں لنگھا سائیں۔

وارثؔ شاہ تمامیاں مومناں نُوں، دئیں دین ایمان لقا سائیں۔

Gurmukhi

ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ, ਪੜ੍ਹਣ ਵਾਲਿਆਂ ਕਰੀਂ ਅਤਾ ਸਾਈ।

ਸੁਣਨ ਵਾਲਿਆਂ ਨੂੰ ਬਖਸ਼ ਖ਼ੁਸ਼ੀ ਦੌਲਤ, ਰੱਖੀਂ ਜ਼ੌਕ ਤੇ ਸ਼ੌਕ ਦਾ ਚਾ ਸਾਈਂ।

ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ, ਮੀਟੀ ਮੁਠ ਹੀ ਦੇਈਂ ਲੰਘਾ ਸਾਈ।

ਵਾਰਿਸ ਸ਼ਾਹ ਤਮਾਮੀਆਂ ਮੋਮਨਾਂ ਨੂੰ, ਦੇਈਂ ਦੀਨ ਈਮਾਨ ਲਕਾ ਸਾਈਂ।

Roman

bakhash likhane valiaan jumaliaan nun, parrhan valiaan karin ata saee.

sunan valiaan nun bakhash khushi daulat, rakkhin zauk te shauk da cha saeen.

rakkhin sharam hiaa tun jumaliaan da, miti muth hi deeen langha saee.

varis shah tamamiaan momanan nun, deeen din eeman laka saeen.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 628 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.