ਬੋਲੀਆਂBoliyan

رانجھے نے آہ ماری

ਰਾਂਝੇ ਨੇ ਆਹ ਮਾਰੀ

Shahmukhi

رانجھے وانگ فرہاد دے آہ کڈھی، جان گئی سُو ہو ہوا میاں۔

دو ویں دار فناہ تھیں گئے ثابت، جا رُپے نیں دار بقا میاں۔

دو ویں راہ مجاز دے رہے ثابت، نال صدق دے گئے وہا میاں۔

وارثؔ شاہ اس خواب سرائے اندر، کئی واجڑ ے گئے وجا میاں۔

Gurmukhi

ਰਾਂਝੇ ਵਾਂਗ ਫ਼ਰਹਾਦ ਦੇ ਆਹ ਕੱਢੀ, ਜਾਨ ਗਈ ਸੂ ਹੋ ਹਵਾ ਮੀਆਂ।

ਦੋਵੇਂ ਦਾਰੇ ਫ਼ਨਾ ਥੀਂ ਗਏ ਸਾਬਤ, ਜਾ ਰੁੱਪੇ ਨੇ ਦਾਰੇ ਬਕਾ ਮੀਆਂ।

ਦੋਵੇਂ ਰਾਹ ਮਜਾਜ਼ ਦੇ ਰਹੇ ਸਾਬਤ, ਨਾਲ ਸਿਦਕ ਦੇ ਗਏ ਵਹਾ ਮੀਆਂ।

ਵਾਰਿਸ ਸ਼ਾਹ ਇਸ ਖ਼ਾਬ ਸਰਾਏ ਅੰਦਰ, ਕਈ ਵਾਜੜੇ ਗਏ ਵਜਾ ਮੀਆਂ।

Roman

ranjhe vang farahad de aah kaddhi, jan gee su ho hava miaan.

doven dare fana thin ge sabat, ja ruppe ne dare baka miaan.

doven rah majaz de rahe sabat, nal sidak de ge vaha miaan.

varis shah is khab sarae andar, kee vajarre ge vaja miaan.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 622 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.