تتھا
ਤਥਾ
جویں اندر تے قہر دی نظر کرکے، مہکھاسروں پری لٹوایا ای۔
سرگا پری امر پری اند پریاں، دیو پری مکھ آسݨ لایا ای۔
قہر کریں جیوں بھدرکا کوہ ماری، رونڈ مونڈ مکھا اتّے دھایا ای۔
رکت بیج مہکھاسروں لا سبّھے، پرچنڈ کر پلک وچّ آیا ای۔
اوہا کروپ کر جہڑا پیا جوگی، بشوا متّروں کھیل کروایا ای۔
اوہا کرودھ کر جہڑا پائے راوݨ، رام چند تھوں لنک لٹوایا ای۔
اوہا کروپ کر جہڑا پانڈواں تے، چکھابوہ دے وچّ کروایا ای۔
دروݨاں چارجوں لائکے بھیم بھیکھم ،جہڑا کیرواں دے گل پایا ای۔
قہر پا جو گھت ہکناکشے تے، نال نکھاں دے ڈھڈ پڑوایا ای۔
گھت کروپ جو پائکے کنس راجے، بودا کانھ تھوں چائے پٹایا ای۔
گھت کروپ جو پائے کلکھیترے نوں، کئی کھوہݨی سینا گلوایا ای۔
گھت کروپ جو دروپدی نال ہوئی، پتّ نال پھر انت بچایا ای۔
جدھ وچّ جو رام نل نیل لچھمݨ، کونبھ کرن دے باب بݨایا ای۔
گھت کروپ جو بالی تے رام کیتا، اتے تاڑکا پکڑ چروایا ای۔
گھت کروپ سباہو ماریچ ماریو، مہا دیو دا کونڈ بھنوایا ای۔
اوہ کروپ کر جہڑا اینیاں تے، جگا جگ ہی دھومّ کرایا ای۔
اوس دا آکھیا رب منزور کیتا، ترت شہر نوں اگّ لگایا ای۔
جدوں اگّ نے شہر نوں چوڑ کیتا، دھومّ راجے دے پاس فر آیا ای۔
وارث شاہ میاں وانگ شہر لنکا، چاروں طرف ہی اگّ مچایا ای۔
ਜਿਵੇਂ ਇੰਦਰ ਤੇ ਕਹਿਰ ਦੀ ਨਜ਼ਰ ਕਰਕੇ, ਮਹਿਖਾਸਰੋਂ ਪੁਰੀ ਲੁਟਵਾਇਆ ਈ।
ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ, ਦੇਵ ਪੁਰੀ ਮੁਖ ਆਸਣ ਲਾਇਆ ਈ।
ਕਹਿਰ ਕਰੀਂ ਜਿਉਂ ਭਦਰਕਾ ਕੋਹ ਮਾਰੀ, ਰੁੰਡ ਮੁੰਡ ਮੁਖਾ ਉੱਤੇ ਧਾਇਆ ਈ।
ਰਕਤ ਬੀਜ ਮਹਿਖਾਸਰੋਂ ਲਾ ਸੱਭੇ, ਪਰਚੰਡ ਕਰ ਪਲਕ ਵਿੱਚ ਆਇਆ ਈ।
ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ, ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ।
ਓਹਾ ਕ੍ਰੋਧ ਕਰ ਜਿਹੜਾ ਪਾਇ ਰਾਵਣ, ਰਾਮ ਚੰਦ ਥੋਂ ਲੰਕ ਲੁਟਵਾਇਆ ਈ।
ਓਹਾ ਕ੍ਰੋਪ ਕਰ ਜਿਹੜਾ ਪਾਂਡੋਆਂ ਤੇ, ਚਿਖਾਬੂਹ ਦੇ ਵਿੱਚ ਕਰਵਾਇਆ ਈ।
ਦਰੋਣਾਂ ਚਾਰਜੋਂ ਲਾਇਕੇ ਭੀਮ ਭੀਖਮ ,ਜਿਹੜਾ ਕੈਰਵਾਂ ਦੇ ਗਲ ਪਾਇਆ ਈ।
ਕਹਿਰ ਪਾ ਜੋ ਘਤ ਹਕਨਾਕਸ਼ੇ ਤੇ, ਨਾਲ ਨਖਾਂ ਦੇ ਢਿਡ ਪੜਵਾਇਆ ਈ।
ਘਤ ਕ੍ਰੋਪ ਜੋ ਪਾਇਕੇ ਕੰਸ ਰਾਜੇ, ਬੋਦਾ ਕਾਨ੍ਹ ਥੋਂ ਚਾਇ ਪੁਟਾਇਆ ਈ।
ਘਤ ਕ੍ਰੋਪ ਜੋ ਪਾਇ ਕੁਲਖੇਤਰੇ ਨੂੰ, ਕਈ ਖੂਹਣੀ ਸੈਨਾ ਗਲਵਾਇਆ ਈ।
ਘਤ ਕ੍ਰੋਪ ਜੋ ਦਰੋਪਦੀ ਨਾਲ ਹੋਈ, ਪੱਤ ਨਾਲ ਫਿਰ ਅੰਤ ਬਚਾਇਆ ਈ।
ਜੁਧ ਵਿੱਚ ਜੋ ਰਾਮ ਨਲ ਨੀਲ ਲਛਮਣ, ਕੁੰਭ ਕਰਨ ਦੇ ਬਾਬ ਬਣਾਇਆ ਈ।
ਘਤ ਕ੍ਰੋਪ ਜੋ ਬਾਲੀ ਤੇ ਰਾਮ ਕੀਤਾ, ਅਤੇ ਤਾੜਕਾ ਪਕੜ ਚਿਰਵਾਇਆ ਈ।
ਘਤ ਕ੍ਰੋਪ ਸੁਬਾਹੂ ਮਾਰੀਚ ਮਾਰਿਉ, ਮਹਾ ਦੇਵ ਦਾ ਕੁੰਡ ਭਨਵਾਇਆ ਈ।
ਉਹ ਕ੍ਰੋਪ ਕਰ ਜਿਹੜਾ ਏਨਿਆਂ ਤੇ, ਜੁਗਾ ਜੁਗ ਹੀ ਧੁੰਮ ਕਰਾਇਆ ਈ।
ਉਸ ਦਾ ਆਖਿਆ ਰੱਬ ਮਨਜ਼ੂਰ ਕੀਤਾ, ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ।
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ, ਧੁੰਮ ਰਾਜੇ ਦੇ ਪਾਸ ਫ਼ਿਰ ਆਇਆ ਈ।
ਵਾਰਿਸ ਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ, ਚਾਰੋਂ ਤਰਫ਼ ਹੀ ਅੱਗ ਮਚਾਇਆ ਈ।
jiven indar te kahir di nazar karake, mahikhasaron puri lutavaiaa ee.
suraga puri amar puri ind puriaan, dev puri mukh aasan laiaa ee.
kahir karin jiun bhadaraka koh mari, rund mund mukha utte dhaiaa ee.
rakat bij mahikhasaron la sabbhe, parachand kar palak vicch aaiaa ee.
oha krop kar jiharra piaa jogi, bishava mittaron khel karavaiaa ee.
oha krodh kar jiharra pai ravan, ram chand thon lank lutavaiaa ee.
oha krop kar jiharra pandoaan te, chikhabuh de vicch karavaiaa ee.
daronan charajon laike bhim bhikham ,jiharra kairavan de gal paiaa ee.
kahir pa jo ghat hakanakashe te, nal nakhan de dhid parravaiaa ee.
ghat krop jo paike kans raje, boda kanh thon chai putaiaa ee.
ghat krop jo pai kulakhetare nun, kee khuhani saina galavaiaa ee.
ghat krop jo daropadi nal hoee, patt nal phir ant bachaiaa ee.
judh vicch jo ram nal nil lachhaman, kunbh karan de bab banaiaa ee.
ghat krop jo bali te ram kita, ate tarraka pakarr chiravaiaa ee.
ghat krop subahu marich mariu, maha dev da kund bhanavaiaa ee.
uh krop kar jiharra eniaan te, juga jug hi dhunm karaiaa ee.
us da aakhiaa rabb manazur kita, turat shahir nun agg lagaiaa ee.
jadon agg ne shahir nun chaurr kita, dhunm raje de pas fir aaiaa ee.
varis shah miaan vang shahir lanka, charon taraf hi agg machaiaa ee.