ਬੋਲੀਆਂBoliyan

شاہ مراد آ پہونچا

ਸ਼ਾਹ ਮੁਰਾਦ ਆ ਪਹੁੰਚਾ

Shahmukhi

ڈاچی شاہ مراد دی آن رنگی، اتوں بولیا سائیں سوارے ئے نی۔

شالہ ڈھک آویں ہُش ڈُھک نیڑ ے، آ چڑ ھیں کجاوے تے ڈارے ئے نی۔

میری گئی قطار کراہ کھتھی، کوئی سحر کیتو ٹونے ہارے ئے نی۔

وائی سوئی دی پوتَری ایہہ ڈاچی، گھِن جھوک پلانے دی لاڑ ے ئے نی۔

وارثؔ شاہ لنگور دی بھین دُھدھل، ایہہ فرشتیاں ات چتارے ئے نی۔

Gurmukhi

ਡਾਚੀ ਸ਼ਾਹ ਮੁਰਾਦ ਦੀ ਆਣ ਰਿੰਗੀ, ਉੱਤੋਂ ਬੋਲਿਆ ਸਾਈਂ ਸਵਾਰੀਏ ਨੀ।

ਸ਼ਾਲਾ ਢੁਕ ਆਵੀਂ ਹੁਸ਼ ਢੁਕ ਨੇੜੇ, ਆ ਚੜ੍ਹੀਂ ਕਚਾਵੇ ਤੇ ਡਾਰੀਏ ਨੀ।

ਮੇਰੀ ਗਈ ਕਤਾਰ ਕੁਰਾਹ ਘੁੱਥੀ, ਕੋਈ ਸਿਹਰ ਕੀਤੋ ਟੂਣੇ ਹਾਰੀਏ ਨੀ।

ਵਾਈ ਸੂਈ ਦੀ ਪੋਤਰੀ ਇਹ ਡਾਚੀ, ਘਿੰਨ ਝੋਕ ਪਲਾਣੇ ਦੀ ਲਾੜੀਏ ਨੀ।

ਵਾਰਿਸ ਸ਼ਾਹ ਬਹਿਸ਼ਤ ਦੀ ਮੋਰਨੀ ਤੂੰ, ਇਹ ਫ਼ਰਿਸ਼ਤਿਆਂ ਉੱਠ ਤੇ ਚਾੜ੍ਹੀਏ ਨੀ।

Roman

dachi shah murad di aan ringi, utton boliaa saeen savarie ni.

shala dhuk aavin hush dhuk nerre, aa charrhin kachave te darie ni.

meri gee katar kurah ghutthi, koee sihar kito tune harie ni.

vaee suee di potari ih dachi, ghinn jhok palane di larrie ni.

varis shah bahishat di morani tun, ih farishatiaan utth te charrhie ni.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 588 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.