ਬੋਲੀਆਂBoliyan

رانجھے نے اسیس دتّی

ਰਾਂਝੇ ਨੇ ਅਸੀਸ ਦਿੱਤੀ

Shahmukhi

رانجھے ہتَھ اُٹھا دُعا منگی، رَبا میلنا یار گوارنی دا۔

ایس حُب دے نال ہے کم کیتا، بیڑ ا پار کرنا کم سارنی دا۔

پنجاں پیراں دی تُرت آواز ہُوئی، رَبا یار میلیں ایس یارنی دا۔

فضل رب کیتا یار آئے، ملیا اوس شاہ مُراد پُکارنی دا۔

Gurmukhi

ਰਾਂਝੇ ਹੱਥ ਉਠਾਇ ਦੁਆ ਮੰਗੀ, ਰੱਬਾ ਮੇਲਣਾ ਯਾਰ ਗਵਾਰਨੀ ਦਾ।

ਏਸ ਹੁਬ ਦੇ ਨਾਲ ਹੈ ਕੰਮ ਕੀਤਾ, ਬੇੜਾ ਪਾਰ ਕਰਨਾ ਕੰਮ ਸਾਰਨੀ ਦਾ।

ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਆਈ, ਰੱਬਾ ਯਾਰ ਮੇਲੀਂ ਏਸ ਯਾਰਨੀ ਦਾ।

ਫਜ਼ਲ ਰੱਬ ਕੀਤਾ ਯਾਰ ਆ ਮਿਲਿਆ, ਓਸ ਸ਼ਾਹ ਮੁਰਾਦ ਪੁਕਾਰਨੀ ਦਾ।

Roman

ranjhe hatth uthai duaa mangi, rabba melana yar gavarani da.

es hub de nal hai kanm kita, berra par karana kanm sarani da.

panjan piran di turat aavaz aaee, rabba yar melin es yarani da.

phazal rabb kita yar aa miliaa, os shah murad pukarani da.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 587 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.