ਬੋਲੀਆਂBoliyan

تتھا

ਤਥਾ

Shahmukhi

جائے منجیوں اُٹھ کے کویں تلکے، ہڈ پیر ہلائی کے چُست ہووے۔

وانگ روگناں رات دینہہ رہے، ڈھٹھی کویں ہیر بھی تندرست ہووے۔

ایہہ بھی وڈا عذاب ہے ماپیاں نُوں، دھیو نُونہہ بُوہے اُتے سست ہووے۔

وارثؔ شاہ میاں کیوں نہ ہیر بولے، سہتی جیہاں دی جیں نوں پُشت ہووے۔

Gurmukhi

ਜਾਏ ਮੰਜਿਉਂ ਉਠ ਕੇ ਕਿਵੇਂ ਤਿਲਕੇ, ਹੱਡ ਪੈਰ ਹਿਲਾਇਕੇ ਚੁਸਤ ਹੋਵੇ।

ਵਾਂਗ ਰੋਗਣਾਂ ਰਾਤ ਦਿਹੁੰ ਰਹੇ ਢਠੀ, ਕਿਵੇਂ ਹੀਰ ਵਹੁਟੀ ਤੰਦਰੁਸਤ ਹੋਵੇ।

ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ, ਧੀਉ ਨੂੰਹ ਬੂਹੇ ਉੱਤੇ ਸੁਸਤ ਹੋਵੇ।

ਵਾਰਿਸ ਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ, ਸਹਿਤੀ ਜਿਹੀਆਂ ਦੀ ਜੈਂਨੂੰ ਪੁਸ਼ਤ ਹੋਵੇ।

Roman

jae manjiun uth ke kiven tilake, hadd pair hilaike chusat hove.

vang roganan rat dihun rahe dhathi, kiven hir vahuti tandarusat hove.

ih vi vadda azab hai mapiaan nun, dhiu nunh buhe utte susat hove.

varis shah miaan kiun na hir bole, sahiti jihiaan di jainnun pushat hove.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 547 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.