ਬੋਲੀਆਂBoliyan

رانجھا

ਰਾਂਝਾ

Shahmukhi

گھر پیڑے وڈی ہوا تینوں دتیوں، چِھبیاں نال انگوٹھیاں دے۔

انت سچ دا سچ آ نِترے گا، کوئی دیس نہ وسدے جھُوٹھیاں دے۔

فقر ماریو اساں نے صبر کیتا، نہیں جان دی داؤتوں گھُوٹھیاں دے۔

جٹی ہو فقیر دے نال لڑئیں، چَھنا بھیڑیو ای نال ٹُھوٹھیاں دے۔

سانوں بولیاں مار کے نِنددی سیں ےُ، من ڈٹھوای ٹُکراں جُوٹھیاں دے۔

وارثؔ شاہ فقیر نُوں چھیڑ دی سیں، ڈٹھو معجزے عشق دے لُوٹھیاں دے۔

Gurmukhi

ਘਰ ਪੇਈੜੇ ਵੱਡੀ ਹਵਾ ਤੈਨੂੰ, ਦਿਤਿਉਂ ਛਿੱਬੀਆਂ ਨਾਲ ਅੰਗੂਠਿਆਂ ਦੇ।

ਅੰਤ ਸੱਚ ਦਾ ਸੱਚ ਆ ਨਿਤਰੇਗਾ ,ਕੋਈ ਦੇਸ ਨਾ ਵੱਸਦੇ ਝੂਠਿਆਂ ਦੇ।

ਫ਼ਕਰ ਮਾਰਿਉ ਅਸਾਂ ਨੇ ਸਬਰ ਕੀਤਾ, ਨਹੀਂ ਜਾਣਦੀ ਦਾਉ ਤੂੰ ਘੂਠਿਆਂ ਦੇ।

ਜੱਟੀ ਹੋ ਫ਼ਕੀਰ ਦੇ ਨਾਲ ਲੜੇਂ, ਛੰਨਾ ਭੇੜਿਉ ਈ ਨਾਲ ਠੂਠਿਆਂ ਦੇ।

ਸਾਨੂੰ ਬੋਲੀਆਂ ਮਾਰ ਕੇ ਨਿੰਦਦੀ ਸੈਂ, ਮੂੰਹ ਡਿਠੋ ਈ ਟੁੱਕਰਾਂ ਜੂਠਿਆਂ ਦੇ।

ਵਾਰਿਸ ਸ਼ਾਹ ਫ਼ਕੀਰ ਨੂੰ ਛੇੜਦੀ ਸੈਂ, ਡਿੱਠੋ ਮੁਅਜਜ਼ੇ ਇਸ਼ਕ ਦੇ ਲੂਠਿਆਂ ਦੇ।

Roman

ghar peeerre vaddi hava tainun, ditiun chhibbiaan nal anguthiaan de.

ant sacch da sacch aa nitarega ,koee des na vassade jhuthiaan de.

fakar mariu asan ne sabar kita, nahin janadi dau tun ghuthiaan de.

jatti ho fakir de nal larren, chhanna bherriu ee nal thuthiaan de.

sanun boliaan mar ke nindadi sain, munh ditho ee tukkaran juthiaan de.

varis shah fakir nun chherradi sain, dittho muajaze ishak de luthiaan de.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 498 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.