ਬੋਲੀਆਂBoliyan

رانجھا دکھی ہو کے

ਰਾਂਝਾ ਦੁਖੀ ਹੋ ਕੇ

Shahmukhi

دُھواں ہونجھ دا روء کے ڈھاہ مارے، ربا میل کی یار وچھوڑیو کیوں۔

میرا رڑے جہاز سی آن لگا، بنے لاء کے پھیر مڑ بوڑیو کیوں۔

کوئی اساں تھیں وڈا گناہ ہویا، ساتھ فضل دا لد کے موڑیو کیوں۔

وارثؔ شاہ عبادتاں چھڈ کے تے، دل نال شیطان دے جوڑیو کیوں۔

Gurmukhi

ਧੂੰਆਂ ਹੂੰਝਦਾ ਰੋਇਕੇ ਢਾਹ ਮਾਰੇ, ਰੱਬਾ ਮੇਲ ਕੇ ਯਾਰ ਵਿਛੋੜਿਉ ਕਿਉਂ।

ਮੇਰਾ ਰੜੇ ਜਹਾਜ਼ ਸੀ ਆਣ ਲੱਗਾ, ਬੰਨੇ ਲਾਇਕੇ ਫੇਰ ਮੁੜ ਬੋੜਿਉ ਕਿਉਂ।

ਕੋਈ ਅਸਾਂ ਥੀਂ ਵੱਡਾ ਗੁਨਾਹ ਹੋਇਆ, ਸਾਥ ਫ਼ਜ਼ਲ ਦਾ ਲੱਦ ਕੇ ਮੋੜਿਉ ਕਿਉਂ।

ਵਾਰਿਸ ਸ਼ਾਹ ਇਬਾਦਤਾਂ ਛਡ ਕੇ ਤੇ, ਦਿਲ ਨਾਲ ਸ਼ੈਤਾਨ ਦੇ ਜੋੜਿਉ ਕਿਉਂ।

Roman

dhunaan hunjhada roike dhah mare, rabba mel ke yar vichhorriu kiun.

mera rarre jahaz si aan lagga, banne laike pher murr borriu kiun.

koee asan thin vadda gunah hoiaa, sath fazal da ladd ke morriu kiun.

varis shah ibadatan chhad ke te, dil nal shaitan de jorriu kiun.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 456 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.