ਬੋਲੀਆਂBoliyan

سہتی ہیر نوں

ਸਹਿਤੀ ਹੀਰ ਨੂੰ

Shahmukhi

بھلا آکھ کیہ آہدی ایں نیک پا کے، جس دے پلُّو تے پڑھن نماز آئی۔

گھر بار تیرا اسیں کوئی ہویاں، جاپے لد کے گھروں جہاز آئی۔

نڈھے موہنی تے جھوٹے دوہنی نی، اجے تیک نہ عشق توں باز آئی۔

وارث شاہ جوانی دی عمر گذری، اجے تیک نہ یاد حجاز آئی۔

Gurmukhi

ਭਲਾ ਆਖ ਕੀ ਆਂਹਦੀ ਏਂ ਨੇਕ ਪਾਕੇ, ਜਿਸ ਦੇ ਪੱਲੂ ਤੇ ਪੜ੍ਹਨ ਨਮਾਜ਼ ਆਈ।

ਘਰ ਵਾਰ ਤੇਰਾ ਅਸੀਂ ਕੋਈ ਹੋਈਆਂ, ਜਾਪੇ ਲੱਦ ਕੇ ਘਰੋਂ ਜਹਾਜ਼ ਆਈ।

ਮੁੰਡੇ ਮੋਹਣੀਏਂ ਤੇ ਝੋਟੇ ਦੋਹਣੀਏਂ ਨੀ, ਅਜੇ ਤੀਕ ਨਾ ਇਸ਼ਕ ਥੀਂ ਬਾਜ਼ ਆਈ।

ਵਾਰਿਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ, ਅਜੇ ਤੀਕ ਨਾ ਯਾਦ ਹਜਾਜ਼ ਆਈ।

Roman

bhala aakh ki aanhadi en nek pake, jis de pallu te parrhan namaz aaee.

ghar var tera asin koee hoeeaan, jape ladd ke gharon jahaz aaee.

munde mohanien te jhote dohanien ni, aje tik na ishak thin baz aaee.

varis shah javani di umar guzari, aje tik na yad hajaz aaee.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 441 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.