ਬੋਲੀਆਂBoliyan

ہیر رانجھے ولّ ہوئی

ਹੀਰ ਰਾਂਝੇ ਵੱਲ ਹੋਈ

Shahmukhi

سینی مار کے ہیر نے جوگیڑے نوں، کیہا چپ کر ایس بھوکاؤنی ہاں۔

تیرے نال جے ایس نے ویر چایا، متھا ایس دے نال میں لاؤنی ہاں۔

کراں گلوں گلائن نال اُس دے، گل ایس دے ریشٹہ پاؤنی ہاں۔

وارثؔ شاہ میاں رانجھے یار اگے، ایہنوں کنجری وانگ نچاؤنی ہاں۔

Gurmukhi

ਸੈਨੀ ਮਾਰ ਕੇ ਹੀਰ ਨੇ ਜੋਗੀੜੇ ਨੂੰ, ਕਹਿਆ ਚੁਪ ਕਰ ਏਸ ਭਕਾਉਨੀ ਹਾਂ।

ਤੇਰੇ ਨਾਲ ਜੇ ਏਸ ਨੇ ਵੈਰ ਚਾਇਆ, ਮੱਥਾ ਏਸ ਦੇ ਨਾਲ ਮੈਂ ਲਾਉਨੀ ਹਾਂ।

ਕਰਾਂ ਗਲੋਂ ਗਲਾਇਣ ਨਾਲ ਇਸ ਦੇ, ਗਲ ਏਸਦੇ ਰੇਸ਼ਟਾ ਪਾਉਨੀ ਹਾਂ।

ਵਾਰਿਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ, ਇਹਨੂੰ ਕੰਜਰੀ ਵਾਂਗ ਨਚਾਉਨੀ ਹਾਂ।

Roman

saini mar ke hir ne jogirre nun, kahiaa chup kar es bhakauni han.

tere nal je es ne vair chaiaa, mattha es de nal main launi han.

karan galon galain nal is de, gal esade reshata pauni han.

varis shah miaan ranjhe yar agge, ihanun kanjari vang nachauni han.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 411 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.