ਬੋਲੀਆਂBoliyan

سہتی

ਸਹਿਤੀ

Shahmukhi

لکھ ویدگی وید لگا تھکے، دھروں ٹٹری کسے نہ جوڑنی وے۔

جتھے قلم تقدیر دی وگ مُکی، کسے ویدگی نال نہ موڑنی وے۔

جس کم وچ ووہٹڑی ہووے چنگی، سوئی خیر ہے اساں نے لوڑنی وے۔

وارثؔ شاہ آزار ہو سبھ مڑدے، ایہہ قطعی نہ کسے نے موڑنی وے۔

Gurmukhi

ਲਖ ਵੈਦਗੀ ਵੈਦ ਲਗਾ ਥੱਕੇ, ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ।

ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ, ਕਿਸੇ ਵੈਦਗੀ ਨਾਲ ਨਾ ਮੋੜਨੀ ਵੇ।

ਜਿਸ ਕੰਮ ਵਿੱਚ ਵਹੁਟੜੀ ਹੋਵੇ ਚੰਗੀ, ਸੋਈ ਖ਼ੈਰ ਹੈ ਅਸਾਂ ਨਾ ਲੋੜਨੀ ਵੇ।

ਵਾਰਿਸ ਸ਼ਾਹ ਆਜ਼ਾਰ ਹੋਰ ਸਭ ਮੁੜਦੇ, ਇਹ ਕਤੱਈ ਨਾ ਕਿਸੇ ਨੇ ਮੋੜਨੀ ਵੇ।

Roman

lakh vaidagi vaid laga thakke, dhuron tutarri kise na jorrani ve.

jitthe kalam takadir di vag chukki, kise vaidagi nal na morrani ve.

jis kanm vicch vahutarri hove changi, soee khair hai asan na lorrani ve.

varis shah aazar hor sabh murrade, ih kataeee na kise ne morrani ve.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 380 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.